ਜਲੰਧਰ ’ਚ ਐਤਵਾਰ ਨੂੰ ਵੀ ਖੁੱਲ੍ਹਣਗੇ ਡਾਕ ਦਫਤਰ/ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਲਿਆ ਫੈਸਲਾ/ ਲੋਕਾਂ ਨੂੰ ਸਮੇਂ ਸਿਰ ਰੱਖੜੀਆਂ ਭੇਜਣ ਦੀ ਅਪੀਲ

0
1

 

28 ਅਗੱਸਤ ਨੂੰ ਮਨਾਏ ਜਾ ਰਹੇ ਰੱਖੜੀਆਂ ਦੇ ਤਿਉਹਾਰ ਨੂੰ ਲੈ ਕੇ ਡਾਕ ਵਿਭਾਗ ਨੇ ਅਗਾਊ ਤਿਆਰੀਆਂ ਸ਼ੁਰੂ ਕਰ ਦਿੱਤੀ ਹੈ। ਗੱਲ ਜੇਕਰ ਜਲੰਧਰ ਸ਼ਹਿਰ ਦੀ ਕੀਤੀ ਜਾਵੇ ਤਾਂ ਇੱਥੇ ਸਥਿਤ ਮੁੱਖ ਡਾਕਘਰ ਪ੍ਰਬੰਧਕਾਂ ਨੇ ਰੱਖੜੀ ਦੇ ਤਿਉਹਾਰ ਨੂੰ ਵੇਖਦਿਆਂ 15 ਜੁਲਾਈ ਤੋਂ 28 ਅਗੱਸਤ ਤਕ ਐਤਵਾਰ ਨੂੰ ਵੀ ਦਫਤਰ ਖੋਲ੍ਹਣ ਦਾ ਫੈਸਲਾ ਲਿਆ ਹੈ। ਇਹ ਫੈਸਲਾ ਭੈਣਾਂ ਵੱਲੋਂ ਭਰਾਵਾਂ ਨੂੰ ਰੱਖੜੀਆਂ ਭੇਜਣ ਦੇ ਮੱਦੇਨਜ਼ਰ ਲਿਆ ਗਿਆ ਹੈ।  ਡਾਕ ਵਿਭਾਗ ਦੇ ਅਨੁਸਾਰ, ਜਲੰਧਰ ਮੁੱਖ ਡਾਕਘਰ 15 ਜੁਲਾਈ ਤੋਂ 28 ਅਗਸਤ ਤੱਕ ਹਰ ਐਤਵਾਰ ਖੁੱਲ੍ਹਾ ਰਹੇਗਾ। ਇਸ ਸਮੇਂ ਦੌਰਾਨ, ਭੈਣਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਣੇ ਭਰਾਵਾਂ ਨੂੰ ਡਾਕ ਰਾਹੀਂ ਆਸਾਨੀ ਨਾਲ ਰੱਖੜੀਆਂ ਭੇਜ ਸਕਣਗੀਆਂ। ਡਾਕ ਵਿਭਾਗ ਨੇ ਲੋਕਾਂ ਨੂੰ ਸਮੇਂ ਸਿਰ ਰੱਖੜੀਆਂ ਭੇਜਣ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਰੱਖੜੀ ਲਈ ਸਮੇਂ ਸਿਰ ਪਹੁੰਚ ਸਕਣ।

LEAVE A REPLY

Please enter your comment!
Please enter your name here