ਮਲੋਟ ਦੇ ਪਿੰਡ ਗੰਧੜ ਪਹੁੰਚੇ ਸੁਖਬੀਰ ਬਾਦਲ/ ਗੜ੍ਹੇਮਾਰੀ ਪੀੜਤਾਂ ਨੂੰ ਕਣਕ ਦੀ ਵੰਡ/ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਘੇਰੀ ਸਰਕਾਰ

0
1

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਮਲੌਟ ਹਲਕੇ ਦੇ ਪਿੰਡ ਗੰਧੜ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਗੜ੍ਹੇਮਾਰੀ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਅਕਾਲੀ ਦਲ ਵੱਲੋਂ ਇਕੱਠੀ ਕੀਤੀ ਗਈ ਕਣਕ ਵੰਡੀ। ਇਸ ਦੌਰਾਨ ਲਗਭਗ 300 ਪਰਿਵਾਰਾਂ ਨੂੰ ਪ੍ਰਤੀ ਪਰਿਵਾਰ ਇੱਕ-ਇੱਕ ਕੁਇੰਟਲ ਕਣਕ ਦਿੱਤੀ ਗਈ। ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧੇ। ਔਰਤਾਂ ਨੂੰ 1000 ਰੁਪਏ ਦੇਣ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਵੋਟਾਂ ਨੇੜੇ ਸਿਰਫ ਡਰਾਮਾ ਕਰ ਰਹੀ ਹੈ। ਬਿਜਲੀ ਸੰਕਟ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ  10 ਸਾਲਾਂ ਦੌਰਾਨ ਬਿਜਲੀ ਉਤਪਾਦਨ ਵਧਾਉਣ ਲਈ ਕੁੱਝ ਨਹੀਂ ਕੀਤਾ, ਜਿਸ ਕਾਰਨ ਇਹ ਨੌਬਤ ਆਈ ਹੈ।

LEAVE A REPLY

Please enter your comment!
Please enter your name here