ਪੰਜਾਬ ਨਵੀਂ ਜਾਂਚ ਟੀਮ ਵੱਲੋਂ ਬਹਿਬਲ ਗੋਲੀਕਾਂਡ ਦੀ ਜਾਂਚ ਸ਼ੁਰੂ/ ਆਮ ਲੋਕਾਂ ਨੂੰ ਪੜਤਾਲ ’ਚ ਸ਼ਾਮਲ ਹੋਣ ਦਾ ਸੱਦਾ/ ਸੁਖਰਾਜ ਸਿੰਘ ਨੇ ਇਨਸਾਫ਼ ਮਿਲਣ ਦੀ ਪ੍ਰਗਟਾਈ ਉਮੀਦ By admin - July 4, 2026 0 1 Facebook Twitter Pinterest WhatsApp ਬਹਿਬਾਲ ਗੋਲੀ ਕਾਂਡ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਟੀਮ ਨੇ ਇਲਾਕੇ ਦੇ ਲੋਕਾਂ ਨੂੰ ਪੜਤਾਲ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਤਾਂ ਜੋ ਮਾਮਲੇ ਦੀ ਤਹਿ ਤਕ ਜਾਇਆ ਜਾ ਸਕੇ। ਇਸੇ ਤਹਿਤ ਜਾਂਚ ਟੀਮ ਦੇ ਮੈਂਬਰ ਐੱਸਪੀ ਸਿਮਰਜੀਤ ਸਿੰਘ ਨੇ ਪੂਰਾ ਦਿਨ ਪੁਲਿਸ ਚੌਕੀ ਬਰਗਾੜੀ ਵਿੱਚ ਬੈਠ ਕੇ ਕੇਸਾਂ ਨਾਲ ਸਬੰਧਤ ਜਾਣਕਾਰੀ ਰੱਖਣ ਵਾਲੇ ਲੋਕਾਂ ਦੇ ਬਿਆਨ ਕਲਮਬੰਦ ਕੀਤੇ। ਜਾਂਚ ਟੀਮ ਨੇ ਇੱਕ ਜਨਤਕ ਨੋਟਿਸ ਜਾਰੀ ਕਰ ਕੇ ਲੋਕਾਂ ਨੂੰ ਜਾਂਚ ਵਿਚ ਸ਼ਮੂਲੀਅਤ ਦੀ ਅਪੀਲ ਕੀਤੀ ਹੈ। ਇਸੇ ਦੌਰਾਨ ਬਹਿਬਲਕਲਾਂ ਇਨਸਾਫ ਮੋਰਚਾ ਦੇ ਆਗੂ ਸੁਖਰਾਜ ਸਿੰਘ ਨੇ ਸਿੱਟ ਜਾਂਚ ਤੇ ਤਸੱਲੀ ਜਾਹਰ ਕਰਦਿਆਂ ਇਨਸਾਫ ਮਿਲਣ ਦੀ ਆਸ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਨਿਰਪੱਖ ਜਾਂਚ ਨਾ ਹੋਈ ਤਾਂ ਲੋਕਾਂ ਦਾ ਪੁਲਿਸ ਤੇ ਸਰਕਾਰ ਤੋਂ ਵਿਸ਼ਵਾਸ਼ ਉਠ ਜਾਵੇਗਾ। ਜਾਂਚ ਟੀਮ ਵੱਲੋਂ ਜਾਰੀ ਕੀਤੇ ਨੋਟਿਸ ਮੁਤਾਬਕ ਜੇਕਰ ਕੋਈ ਵੀ ਵਿਅਕਤੀ ਬਹਿਬਲ ਗੋਲੀਕਾਂਡ ਜਾਂ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਸਬੰਧੀ 14 ਅਕਤੂਬਰ ਅਤੇ 21 ਅਕਤੂਬਰ 2015 ਨੂੰ ਦਰਜ ਕੀਤੇ ਗਏ ਦੋ ਵੱਖ-ਵੱਖ ਕੇਸਾਂ ਬਾਰੇ ਜਾਣਕਾਰੀ ਰੱਖਦਾ ਹੋਵੇ ਤਾਂ ਉਹ 3 ਜੁਲਾਈ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਨਾਲ ਮੋਬਾਈਲ ਨੰਬਰ (95013-43842) ’ਤੇ ਸੰਪਰਕ ਕਰ ਸਕਦਾ ਹੈ। ਜਾਂਚ ਦੀ ਅਗਵਾਈ ਡੀਆਈਜੀ ਹਰਜੀਤ ਸਿੰਘ ਨੇ ਕਿਹਾ ਕਿ ਦੋਵਾਂ ਕੇਸਾਂ ਸਬੰਧੀ ਆਮ ਜਨਤਾ ਵਿੱਚੋਂ ਵੀ ਕੋਈ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣੀ ਚਾਹੁੰਦਾ ਹੈ ਤਾਂ ਉਸ ਵਿਅਕਤੀ ਦੇ ਬਿਆਨ ਦਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੀ ਪਛਾਣ ਗੁਪਤ ਵੀ ਰੱਖਣਾ ਚਾਹੁੰਦਾ ਹੋਵੇ ਅਤੇ ਜਾਣਕਾਰੀ ਦੇਣੀ ਚਾਹੁੰਦਾ ਹੋਵੇ ਤਾਂ ਉਸ ਦੀ ਪਛਾਣ ਗੁਪਤ ਰੱਖੀ ਜਾਵੇਗੀ। ਜ਼ਿਕਰਯੋਗ ਹੈ ਕਿ ਬਹਿਬਲ ਗੋਲੀ ਕਾਂਡ ਵਿੱਚ ਚਲਾਨ ਦਾ ਕੁਝ ਹਿੱਸਾ ਅਜੇ ਪੇਸ਼ ਹੋਣਾ ਬਾਕੀ ਹੈ, ਇਸੇ ਕਾਰਨ ਪੰਜਾਬ ਸਰਕਾਰ ਨੇ ਨਵੀਂ ਵਿਸ਼ੇਸ਼ ਜਾਂਚ ਟੀਮ ਬਣਾਈ ਹੈ। ਇਸ ਨਵੀਂ ਟੀਮ ਦੇ ਮੁਖੀ ਡੀ ਆਈ ਜੀ ਹਰਜੀਤ ਸਿੰਘ ਹਨ। ਦੂਜੇ ਪਾਸੇ ਇਸ ਮਾਮਲੇ ਨੂੰ ਲੈਕੇ ਸੁਖਰਾਜ ਸਿੰਘ ਨੇ ਕਿਹਾ ਕਿ ਸਿਟ ਵੱਲੋਂ ਜੋ ਜਾਂਚ ਚ ਤੇਜ਼ੀ ਲਿਆਂਦੀ ਗਈ ਹੈ ਉਮੀਦ ਹੈ ਕਿਸੇ ਨਤੀਜੇ ਤੇ ਸਹੀ ਤੱਥਾ ਨਾਲ ਜਾਂਚ ਮੁਕੱਮਲ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਸਿਟ ਤੋਂ ਸਾਨੂੰ ਆਖਰੀ ਉਮੀਦ ਹੈ ਇਨਸਾਫ ਮਿਲਣ ਦੀ ਅਤੇ ਜੇਕਰ ਇਸ ਸਿਟ ਵੱਲੋਂ ਵੀ ਸਿਰਫ ਖਾਨਾ ਪੂਰਤੀ ਕੀਤੀ ਗਈ ਤਾਂ ਸਿੱਖ ਸੰਗਤ ਦਾ ਪੁਲਿਸ ਅਤੇ ਸਰਕਾਰਾਂ ਤੋਂ ਵਿਸ਼ਵਾਸ਼ ਖਤਮ ਹੋ ਜਾਵੇਗਾ। ਜਨਤਕ ਨੋਟਿਸ ਤੇ ਉਨ੍ਹਾਂ ਕਿਹਾ ਕਿ ਪਹਿਲਾਂ ਵੀ ਬਹੁਤ ਲੋਕਾ ਵੱਲੋਂ ਆਪਣੇ ਬਿਆਨ ਦਰਜ ਕਰਵਾਏ ਜਾ ਚੁਕੇ ਹਨ ਅਤੇ ਅੱਜ ਵੀ ਉਹ ਉਨ੍ਹਾਂ ਬਿਆਨਾਂ ਤੇ ਕਾਇਮ ਹਨ।ਉਨ੍ਹਾਂ ਕਿਹਾ ਕਿ ਕੁਵਰ ਵਿਜੈ ਪ੍ਰਤਾਪ ਸਿੰਘ ਦੀ ਸਿਟ ਵੱਲੋਂ ਜੋ ਜਾਂਚ ਦੌਰਾਨ ਕਮੀਆਂ ਛੱਡੀਆਂ ਸਨ ਉਨ੍ਹਾਂ ਨੇ ਕੇਸ ਨੂੰ ਕਮਜ਼ੋਰ ਕੀਤਾ ਅਤੇ ਅਸੀਂ ਨਹੀਂ ਚਾਹੁੰਦੇ ਕਿ ਇਹ ਸਿਟ ਵੀ ਜਾਂਚ ਨੂੰ ਬਿਨਾਂ ਪੜਤਾਲ ਕਰ ਗੁਮਰਾਹ ਕੀਤਾ ਜਾਵੇ।