ਗੁਰਦਾਸਪੁਰ ਦੇ ਗਾਹਲੜੀ ਨੇੜੇ ਧੁੱਸੀ ਬੰਨ ’ਚ ਪਾੜ/ ਤੇਜ਼ੀ ਨਾਲ ਚੱਲ ਰਿਹੈ ਬੰਨ ਨੂੰ ਪੂਰਨ ਦਾ ਕੰਮ/ ਲੋਕਾਂ ਨੇ ਵਿਭਾਗ ਤੇ ਲਾਏ ਅਣਗਹਿਲੀ ਦੇ ਇਲਜ਼ਾਮ

0
1

 

ਗੁਰਦਾਸਪੁਰ ਦੇ ਪਿੰਡ ਮੁਗਲਾਨੀ ਚੱਕ ਇਲਾਕੇ ਵਿਚ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੋਂ ਲੰਘਦੀ ਨਹਿਰ ਕੰਢੇ ਬਣੇ ਧੁੱਸੀ ਬੰਨ੍ਹ ਅੰਦਰ ਅਚਾਨਕ ਪਾੜ ਪੈ ਗਿਆ। ਦੇਰ ਰਾਤ 2 ਵਜੇ ਦੇ ਕਰੀਬ ਪਏ ਇਸ ਪਾੜ ਨਾਲ ਕਿਸਾਨਾਂ ਦੇ ਖੇਤਾਂ ਵਿਚ ਪਾਣੀ ਭਰ ਗਿਆ ਹੈ, ਜਿਸ ਕਾਰਨ ਫਸਲਾਂ ਦੇ ਨੁਕਸਾਨ ਦੇ ਖਤਰਾ ਪੈਦਾ ਹੋ ਗਿਆ ਹੈ। ਮੌਕੇ ਤੇ ਇਕੱਤਰ ਹੋਏ ਲੋਕਾਂ ਨੇ ਇਸ ਦੀ ਸੂਚਨਾ ਸਬੰਧਤ ਵਿਭਾਗ ਨੂੰ ਦਿੱਤੀ, ਜਿਸ ਤੋਂ ਬਾਦ ਨਹਿਰੀ ਵਿਭਾਗ, ਡਰੇਨੇਜ ਵਿਭਾਗ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਪਾੜ ਨੂੰ ਬੰਦ ਕਰਨ ਦਾ ਕੰਮ ਸ਼ੁਰੂ ਕਰਵਾਇਆ। ਲੋਕਾਂ ਨੇ ਨਹਿਰ ਦੀ ਸਫਾਈ ਦੇ ਬੰਨ ਦੀ ਮੁਰੰਮਤ ਨਾ ਕਰਨ ਦੇ ਇਲਜ਼ਾਮ ਲਾਏ ਹਨ।
ਮੌਕੇ ਤੇ ਮੌਜੂਦ ਲੋਕਾਂ ਦਾ ਇਲਜਾਮ ਸੀ ਕਿ ਇਹ ਬੰਨ ਪਿਛਲੇ ਸਾਲ ਦਾ ਟੁੱਟਿਆ ਹੋਇਆ ਹੈ ਜਿਸ ਵਿਚ ਅਧਿਕਾਰੀਆਂ ਵੱਲੋਂ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਇਸ ਦੇ ਨਜ਼ਦੀਕ ਤੋਂ ਵੀ ਧੁੱਸੀ ਖੁਰਨਾ ਸ਼ੁਰੂ ਹੋ ਗਿਆ। ਸਥਾਨਕ ਵਾਸੀਆਂ ਦਾ ਇਲਜਾਮ ਹੈ ਕਿ ਪ੍ਰਸ਼ਾਸਨ ਨੇ ਨਹਿਰ ਦੀ ਸਫਾਈ ਦੇ ਧੁੱਸੀ ਬੰਨ੍ਹ ਦੀ ਮੁਰੰਮਤ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਇਹ ਬੰਨ੍ਹ ਓਵਰ ਫਲੋਅ ਹੋ ਕੇ ਟੁੱਟ ਗਿਆ ਹੈ।
ਲੋਕਾਂ ਦਾ ਇਲਜ਼ਾਮ ਹੈ ਕਿ ਜੇਕਰ ਬਿਨਾਂ ਮੀਂਹ ਤੋਂ ਹੀ ਇਹ ਹਾਲਤ ਹੈ ਤਾਂ ਜ਼ਿਆਦਾ ਮੀਂਹ ਪੈਣ ਦੀ ਸੂਰਤ ਵਿਚ ਹਾਲਤ ਕੀ ਹੋਣਗੇ, ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਮੌਕੇ ਤੇ ਪਹੁੰਚੇ ਨਹਿਰ ਵਿਭਾਗ ਦੇ ਐਕਸੀਅਨ ਸਾਹਿਲ ਮਹਿਤਾ ਦਾ ਕਹਿਣਾ ਹੈ ਕਿ ਹਾਲਾਤ ਕੰਟਰੋਲ ਵਿੱਚ ਹਨ ਅਤੇ ਤਿੰਨ ਚਾਰ ਘੰਟਿਆਂ ਵਿੱਚ ਪੂਰੇ ਦਾ ਪੂਰਾ ਬੰਨ ਮੁਕੰਮਲ ਕਰਵਾ ਦਿੱਤਾ ਜਾਏਗਾ।

LEAVE A REPLY

Please enter your comment!
Please enter your name here