ਅੰਮ੍ਰਿਤਸਰ ਵਾਸੀ ਨੌਜਵਾਨ ਦੀ ਵਿਦੇਸ਼ੀ ਧਰਤੀ ’ਤੇ ਮੌਤ/ ਪਿਤਾ ਨੂੰ ਮਿਲਣ ਗਿਆ ਸੀ ਜਰਮਨ/ ਝੀਲ ’ਚ ਡੁੱਬਣ ਕਾਰਨ ਗਈ ਜਾਨ

0
1

 

ਅੰਮ੍ਰਿਤਸਰ ਦੇ ਹਲਕਾ ਬਾਬਾ ਬਕਾਲਾ ਨਾਲ ਸਬੰਧਤ ਨੌਜਵਾਨ ਦੀ ਜਰਮਨੀ ਦੀ ਧਰਤੀ ਉਤੇ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਂ ਹਰਸਪ੍ਰੀਤ ਸਿੰਘ ਵਾਸੀ ਪਿੰਡ ਬੁੱਢਾ ਥੇ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਹਰਸਪ੍ਰੀਤ ਸਿੰਘ ਆਪਣੇ 7 ਸਾਲਾਂ ਤੋਂ ਜਰਮਨੀ ਰਹਿ ਰਹੇ ਪਿਤਾ ਨੂੰ ਮਿਲਣ ਗਿਆ ਸੀ, ਜਿੱਥੇ ਝੀਲ ਵਿਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਕੇਂਦਰ ਤੇ ਪੰਜਾਬ ਸਰਕਾਰ ਅੱਗੇ ਮ੍ਰਿਤਕ ਦੇਹ ਵਾਪਸ ਲਿਆਉਣ ਵਿਚ ਮਦਦ ਦੀ ਅਪੀਲ ਕੀਤੀ ਹੈ।
ਹਰਸ਼ਪ੍ਰੀਤ ਦੀ ਮਾਤਾ ਦੇ ਦੱਸਣ ਮੁਤਾਬਕ ਉਹ ਆਪਣੇ ਪਿਤਾ ਨੂੰ ਮਿਲਣ ਇੱਕ ਸਾਲ ਪਹਿਲਾਂ ਹੀ ਜਰਮਨੀ ਗਇਆ ਸੀ, ਜਿੱਥੇ ਕੁਝ ਨੌਜਵਾਨਾਂ ਦੇ ਨਾਲ ਨਹਾਉਣ ਵਾਸਤੇ ਝੀਲ ਤੇ ਗਿਆ, ਜਿੱਥੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਅੱਗੇ ਹਰਸ਼ਪ੍ਰੀਤ ਦੀ ਡੈਡ ਬਾਡੀ ਇੰਡੀਆ ਵਾਪਸ ਲਿਆਉਣ ਵਿਚ ਮਦਦ ਦੀ ਅਪੀਲ ਕੀਤੀ ਤਾਂ ਜੋ ਉਹ ਆਪਣੇ ਪੁੱਤ ਦਾ ਅੰਤਮ ਸੰਸਕਾਰ ਕਰ ਸਕਣ।

LEAVE A REPLY

Please enter your comment!
Please enter your name here