ਪੰਜਾਬ ਪਟਿਆਲਾ ’ਚ ਕਿਸਾਨ ਜਥੇਬੰਦੀ ਦਾ ਜ਼ਮੀਨ ਮਾਮਲੇ ’ਚ ਦਖਲ/ ਨਿਸ਼ਾਨਦੇਹੀ ਦੇ ਬਾਵਜੂਦ ਨਹੀਂ ਛੱਡਿਆ ਕਬਜ਼ਾ/ ਜਥੇਬੰਦੀ ਨੇ ਕਬਜ਼ਾ ਦਿਵਾ ਕੇ ਪਾਈ ਵੱਟ By admin - July 2, 2026 0 1 Facebook Twitter Pinterest WhatsApp ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਪਟਿਆਲਾ ਦੇ ਪਿੰਡ ਭੱਟੀਵਾਲ ਕਲਾਂ ਵਿਖੇ ਜ਼ਮੀਨੀ ਵਿਵਾਦ ਸੁਲਝਾਉਣ ਦਾ ਦਾਅਵਾ ਕੀਤਾ ਹੈ। ਜਥੇਬੰਦੀ ਦੇ ਦਾਅਵੇ ਮੁਤਾਬਕ ਹਰਪ੍ਰੀਤ ਸਿੰਘ ਨਾਮ ਦੇ ਕਿਸਾਨ ਦੀ ਜ਼ਮੀਨ ਦੀ ਨਿਸ਼ਾਨਦੇਹੀ ਹੋਈ ਸੀ ਪਰ ਰੇਤਗੜ੍ਹ ਦੇ ਯੁੱਧਵੀਰ ਸਿੰਘ ਵੱਲੋਂ ਨਿਸ਼ਾਨਦੇਹੀ ਹੋਣ ਦੇ ਬਾਵਜੂਦ ਜ਼ਮੀਨ ਖਾਲੀ ਨਹੀਂ ਕੀਤੀ ਜਾ ਰਹੀ ਸੀ, ਜਿਸ ਦੇ ਚਲਦਾਂ ਜਥੇਬੰਦੀ ਨੇ ਸੰਬੰਧਿਤ ਜ਼ਮੀਨ ‘ਤੇ ਕਬਜ਼ਾ ਦਿਵਾ ਕੇ ਵੱਟ ਪਾ ਦਿੱਤੀ ਗਈ। ਯੂਨੀਅਨ ਨੇ ਇਹ ਵੀ ਦੋਸ਼ ਲਗਾਇਆ ਕਿ ਇਸ ਦੌਰਾਨ ਯੁੱਧਵੀਰ ਸਿੰਘ ਨੇ ਟਰੈਕਟਰ ਚੜ੍ਹਾ ਕੇ ਮੌਕੇ ‘ਤੇ ਮੌਜੂਦ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਕੁਝ ਵਿਅਕਤੀਆਂ ਦੇ ਸੱਟਾਂ ਲੱਗਣ ਦਾ ਵੀ ਦਾਅਵਾ ਕੀਤਾ ਗਿਆ। ਨਾਲ ਹੀ ਇਹ ਦੋਸ਼ ਵੀ ਲਗਾਇਆ ਗਿਆ ਕਿ ਉਹ ਨਸ਼ੇ ਦੀ ਹਾਲਤ ਵਿੱਚ ਮੌਕੇ ‘ਤੇ ਪਹੁੰਚਿਆ ਸੀ। ਇਨ੍ਹਾਂ ਦੋਸ਼ਾਂ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ ਅਤੇ ਦੂਜੇ ਪੱਖ ਦਾ ਪੱਖ ਵੀ ਸਾਹਮਣੇ ਆਉਣਾ ਬਾਕੀ ਹੈ। ਮਾਮਲੇ ਸਬੰਧੀ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।