ਪੰਜਾਬ ਬਠਿੰਡਾ ‘ਚ ਪਾਰਕ ’ਚੋਂ ਨੌਜਵਾਨ ਦੀ ਲਾਸ਼ ਬਰਾਮਦ/ ਸਰਿੰਜ ਲੱਗੀ ਹੋਣ ਕਾਰਨ ਨਸ਼ੇ ਨਾਲ ਮੌਤ ਦਾ ਸ਼ੱਕ/ ਪੁਲਿਸ ਨੇ ਲਾਸ਼ ਪੋਸਟ ਮਾਰਟਮ ਲਈ ਭਿਜਵਾ ਕੇ ਜਾਂਚ ਆਰੰਭੀ By admin - July 2, 2026 0 1 Facebook Twitter Pinterest WhatsApp ਬਠਿੰਡਾ-ਬਰਨਾਲਾ ਰੋਡ ਸਥਿਤ ਸਟੈਲਾ ਹੋਟਲ ਦੇ ਸਾਹਮਣੇ ਬਣੇ ਇੱਕ ਪਾਰਕ ਵਿੱਚੋਂ ਕਰੀਬ 25 ਤੋਂ 30 ਸਾਲ ਉਮਰ ਦੇ ਇੱਕ ਨੌਜਵਾਨ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਭਿਜਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਸਰੀਰ ‘ਤੇ ਇੱਕ ਇੰਜੈਕਸ਼ਨ ਲੱਗਿਆ ਮਿਲਿਆ ਹੈ, ਜਿਸ ਤੋਂ ਮੌਤ ਨਸ਼ੇ ਕਾਰਨ ਹੋਣ ਦੀ ਸ਼ੰਕਾ ਵੀ ਜਾਹਰ ਕੀਤੀ ਜਾ ਰਹੀ ਹੈ। ਭਾਵੇਂ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਹੋਵੇਗੀ। ਮ੍ਰਿਤਕ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ। ਪੁਲਿਸ ਨੇ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਮ੍ਰਿਤਕ ਦੀ ਪਛਾਣ ਲਈ ਮਾਪਿਆਂ ਦੀ ਭਾਲ ਕੀਤੀ ਜਾ ਰਹੀ ਹੈ।