ਪੰਜਾਬ ਭਵਾਨੀਗੜ੍ਹ ‘ਚ ਪੁਲਿਸ ਦਾ ਆਪ੍ਰੇਸ਼ਨ ਪਰਹਾਰ-3 ਤਹਿਤ ਐਕਸ਼ਨ/ 3 ਨਸ਼ਾ ਤਸਕਰ ਨਸ਼ਿਆਂ ਦੀ ਖੇਪ ਦੇ ਨਕਦੀ ਸਮੇਤ ਕਾਬੂ/ 19 ਗਰਾਮ ਹੈਰੋਇਨ, 14 ਬੋਤਲਾਂ ਸ਼ਰਾਬ ਤੇ ਨਕਦੀ ਬਰਾਮਦ By admin - June 30, 2026 0 1 Facebook Twitter Pinterest WhatsApp ਸੰਗਰੂਰ ਦੇ ਥਾਣਾ ਭਵਾਨੀਗੜ੍ਹ ਦੀ ਪੁਲਿਸ ਨੇ ਆਪ੍ਰੇਸ਼ਨ ਪਰਹਾਰ-3 ਤਹਿਤ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ 3 ਨਸ਼ਾ ਤਸਕਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜੇ ਵਿਚੋਂ 19 ਗਰਾਮ ਹੈਰਇਨ, 14 ਬੋਤਲਾਂ ਨਾਜਾਇਜ਼ ਸ਼ਰਾਬ ਤੇ ਲੱਖਾਂ ਰੁਪਏ ਨਕਦੀ ਬਰਾਮਦ ਕੀਤੀ ਹੈ। ਡੀਐਸਪੀ ਸਤਨਾਮ ਸਿੰਘ ਦੀ ਅਗਵਾਈ ਹੇਠ ਚਲਾਈ ਇਸ ਮੁਹਿੰਮ ਦੌਰਾਨ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਤਿੰਨ ਅਤੇ ਐਕਸਾਈਜ਼ ਐਕਟ ਤਹਿਤ ਇੱਕ ਮਾਮਲੇ ਦਰਜ ਕੀਤੇ ਹਨ। ਇਸੇ ਦੌਰਾਨ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਅਤੇ ਪਿੰਡ ਜੌਲੀਆਂ ਤੇ ਖੇੜੀ ਗਿੱਲਾਂ ਵਿੱਚ ਤਲਾਸ਼ੀ ਦੌਰਾਨ ਇੱਕ ਘਰ ਵਿੱਚੋਂ ਲੱਖਾਂ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਪੁਲਿਸ ਵੱਲੋਂ ਨਕਦੀ ਦੇ ਸਰੋਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਭਵਾਨੀਗੜ੍ਹ ਦੇ ਐਸਐਚਓ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਵੱਖ-ਵੱਖ ਕਾਰਵਾਈਆਂ ਦੌਰਾਨ ਤਿੰਨ ਵਿਅਕਤੀਆਂ ਕੋਲੋਂ ਕੁੱਲ 19 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ, ਜਦਕਿ ਇੱਕ ਮਹਿਲਾ ਕੋਲੋਂ 16 ਬੋਤਲਾਂ ਨਾਜਾਇਜ਼ ਪੰਜਾਬ ਬਣੀ ਸ਼ਰਾਬ ਵੀ ਬਰਾਮਦ ਹੋਈ ਹੈ। ਪੁਲਿਸ ਨੇ ਸਾਰੇ ਦੋਸ਼ੀਆਂ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਸਤਨਾਮ ਸਿੰਘ ਨੇ ਕਿਹਾ ਕਿ ਨਸ਼ਾ ਤਸਕਰਾਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਇਹ ਮੁਹਿੰਮ ਆਉਣ ਵਾਲੇ ਸਮੇਂ ਵਿੱਚ ਵੀ ਲਗਾਤਾਰ ਜਾਰੀ ਰਹੇਗੀ।