ਸਾਬਕਾ ਸੀਐਮ ਚੰਨੀ ਨੇ ਬਿਜਲੀ ਨੂੰ ਲੈ ਕੇ ਘੇਰੀ ਪੰਜਾਬ ਸਰਕਾਰ/ ਝੋਨੇ ਦੇ ਸੀਜ਼ਨ ਦੌਰਾਨ ਲੱਗ ਰਹੇ ਕੱਟਾਂ ’ਤੇ ਚੁੱਕੇ ਸਵਾਲ/ ਬਿਜਲੀ ਖਰੀਦਣ ਦੇ ਪੈਸੇ ਔਰਤਾਂ ਨੂੰ ਦੇਣ ਦੇ ਇਲਜ਼ਾਮ

0
1

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਿਜਲੀ ਕੱਟਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਚਰਨਜੀਤ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ 24 ਘੰਟੇ ਬਿਜਲੀ ਦੇਣ ਦੇ ਦਾਅਵੇ ਕਰ ਰਹੀ ਹੈ ਪਰ ਬਿਜਲੀ 2 ਘੰਟੇ ਹੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ 25 ਤੋਂ 30 ਹਜ਼ਾਰ ਕਰੋੜ ਦੀ ਬਿਜਲੀ ਖਰੀਦਦੀ ਹੈ ਪਰ ਹੁਣ ਬਿਜਲੀ ਵਾਲੇ ਪੈਸੇ ਔਰਤਾਂ ਨੂੰ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਅਰਥ ਵਿਵਸਥਾ ਹਿੱਲੀ ਹੋਈ ਹੈ ਕਿਉਂਕਿ ਹਰ ਸਾਲ ਪੰਜਾਬ ਸਰਕਾਰ 25 ਤੋਂ 30 ਹਜ਼ਾਰ ਕਰੋੜ ਰੁਪਏ ਬਿਜਲੀ ਖ਼ਰੀਦਦੀ ਹੈ ਪਰ ਇਸ ਸਾਲ ਬਿਜਲੀ ਖ਼ਰੀਦਣ ਦੀ ਕੋਈ ਵਿਵਸਥਾ ਨਹੀਂ ਕੀਤੀ ਕਿਉਂਕਿ ਸਰਕਾਰ ਬਿਜਲੀ ਖ਼ਰੀਦਣ ਵਾਲੇ ਪੇਸੇ ਬਚਾ ਕੇ ਬੀਬੀਆਂ ਨੂੰ 1 ਹਜ਼ਾਰ ਤੇ 1500 ਰੁਪਏ ਦੇਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ’ਚ ਕਿਸਾਨ ਦੇ ਨੁਕਸਾਨ ਦੀ ਭਰਪਾਈ ਨਹੀਂ ਹੋਣੀ ਤੇ ਫ਼ਸਲ ਦਾ ਨੁਕਸਾਨ ਹੋਣ ਕਾਰਨ ਪੰਜਾਬ ਦੀ ਅਰਥਵਿਵਸਥਾ ਹਿੱਲ ਜਾਵੇਗੀ।
ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਪੈਟਰੋਲ ਤੇ 15 ਰੁਪਏ ਤੇ ਡੀਜ਼ਲ ਤੇ 11 ਰੁਪਏ ਪ੍ਰਤੀ ਲੀਟਰ ਟੈਕਸ ਲੈ ਰਹੀ ਹੈ ਬਿਜਲੀ ਨਾ ਆਉਣ ਕਾਰਨ ਡੀਜ਼ਲ ਦੀ ਖਰੀਦ ਵੱਧ ਹੋਵੇਗੀ ਤੇ ਸਰਕਾਰ ਕੋਲ ਡੀਜ਼ਲ ਦੇ ਟੈਕਸ ਦਾ ਪੈਸਾ ਜਾ ਰਿਹਾ ਹੈ ਤੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਰਹਿੰਦਿਆਂ ਉਨ੍ਹਾਂ ਨੇ ਪੈਟਰੋਲ ਤੇ ਡੀਜ਼ਲ ਤੇ ਟੈਕਸ ਘਟਾ ਦਿੱਤਾ ਦੀ ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਤੇ ਕੁਦਰਤੀ ਮਾਰ ਤਾਂ ਪੈਂਦੀ ਹੈ ਪਰ ਬਿਜਲੀ ਨਾ ਦੇ ਕੇ ਸਰਕਾਰ ਕਿਸਾਨਾਂ ਤੇ ਸਰਕਾਰੀ ਮਾਰ ਮਾਰ ਰਹੀ ਹੈ।

LEAVE A REPLY

Please enter your comment!
Please enter your name here