ਪੰਜਾਬ ਗੁਰਦਾਸਪੁਰ ’ਚ ਗੁਆਢੀਆਂ ਵਿਚਾਲੇ ਝੜਪ/ ਗਲੀ ਦੀ ਸਫਾਈ ਨੂੰ ਲੈ ਕੇ ਕੀਤਾ ਹਮਲਾ/ ਦੋ ਜਣੇ ਜ਼ਖਮੀ, ਪੁਲਿਸ ਕਰ ਰਹੀ ਕਾਰਵਾਈ By admin - June 29, 2026 0 1 Facebook Twitter Pinterest WhatsApp ਗੁਰਦਾਸਪੁਰ ’ਚ ਸਫਾਈ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਦ ਦੋ ਧਿਰਾਂ ਵਿਚਾਲੇ ਲੜਾਈ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਗਲੀ ਵਿਚ ਗੰਦੇ ਪਾਣੀ ਦੀ ਸਫਾਈ ਨੂੰ ਲੈ ਕੇ ਗੁਆਢੀਆਂ ਵਿਚਾਲੇ ਮਾਮੂਲੀ ਤਕਰਾਰ ਹੋਈ ਸੀ, ਜਿਸ ਤੋਂ ਬਾਅਦ ਇਕ ਪਰਿਵਾਰ ਨੇ ਦੂਜੇ ਘਰ ਉਤੇ ਹਮਲਾ ਕਰ ਦਿੱਤਾ। ਹਮਲੇ ਵਿਚ ਦੋ ਜਣੇ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਮਲੇ ਵਿਚ ਪਰਿਵਾਰ ਦੇ ਦੋ ਜੀਅ ਜ਼ਖਮੀ ਹੋਏ ਹਨ ਜਿਨਾਂ ਵਿੱਚ ਇੱਕ 17 ਸਾਲ ਦਾ ਨੌਜਵਾਨ ਅਤੇ ਉਸ ਦਾ ਪਿਤਾ ਨਵੀਨ ਕੁਮਾਰ ਸ਼ਾਮਿਲ ਹੈ। ਹਮਲੇ ਦੀ ਇੱਕ ਸੀਸੀ ਟੀਵੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੀੜਤ ਪਰਿਵਾਰ ਗੁੰਡਾਗਰਦੀ ਕਰਨ ਵਾਲੇ ਗੁਆਂਡੀ ਪਰਿਵਾਰ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਿਹਾ ਹੈ। ਨਵੀਨ ਕੁਮਾਰ ਅਤੇ ਉਸ ਦੀ ਪਤਨੀ ਰੇਨੂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਹਨਾਂ ਦੀ ਉਹਨਾਂ ਆਪਣੇ ਗੁਆਂਡੀਆਂ ਨਾਲ ਗਲੀ ਵਿੱਚ ਸੀਵਰੇਜ ਦੀ ਸਫਾਈ ਤੋਂ ਬਾਅਦ ਗਲੀ ਵਿੱਚ ਖੜੇ ਪਾਣੀ ਨੂੰ ਲੈ ਕੇ ਮਾਮੂਲੀ ਜਿਹੀ ਤਕਰਾਰ ਹੋਈ ਸੀ। ਉਨ੍ਹਾਂ ਅੱਗੇ ਕਿਹਾ ਕਿ ਉਸ ਵੇਲੇ ਗੱਲ ਆਈ ਗਈ ਹੋ ਗਈ ਪਰ ਬੀਤੀ ਰਾਤ ਗੁਆਂਡੀ ਪਰਿਵਾਰ ਵੱਲੋਂ ਦੋ ਅਣਪਛਾਤੇ ਵਿਅਕਤੀ ਬੁਲਾ ਕੇ ਉਹਨਾਂ ਦੇ ਘਰ ਤੇ ਹਮਲਾ ਕਰ ਦਿੱਤਾ ਗਿਆ। ਪਹਿਲਾਂ ਘਰ ਦੇ ਅੰਦਰ ਵੜ ਕੇ ਉਹਨਾਂ ਦੀ ਮਾਰ ਕੁਟਾਈ ਅਤੇ ਘਰ ਵਿੱਚ ਤੋੜਫੋੜ ਕੀਤੀ ਗਈ ਤੇ ਫਿਰ ਉਹਨਾਂ ਨੂੰ ਦੋਸ਼ੀ ਧੂ ਕੇ ਬਾਹਰ ਲੈ ਆਏ ਤੇ ਗਲੀ ਵਿੱਚ ਉਹਨਾਂ ਦੇ ਲੜਕੇ ਅਤੇ ਉਹਨਾਂ ਦੀ ਬੁਰੀ ਤਰ੍ਹਾਂ ਨਾਲ ਮਾਰ ਕੁਟਾਈ ਕੀਤੀ ਗਈ। ਜ਼ਖਮੀ ਹਾਲਤ ਵਿੱਚ ਉਹ ਹਸਪਤਾਲ ਦਾਖਲ ਹੋਏ। ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ ਅਤੇ ਪੁਲਿਸ ਨੂੰ ਵੀ ਮਾਮਲੇ ਦੀ ਸੂਚਨਾ ਦਿੱਤੀ ਜਾ ਚੁੱਕੀ ਹੈ। ਐਸਐਚਓ ਥਾਣਾ ਸਿਟੀ ਦਵਿੰਦਰ ਪ੍ਰਕਾਸ਼ ਨੇ ਕਿਹਾ ਕਿ ਪੀੜਿਤ ਪਰਿਵਾਰ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਉਹਨਾਂ ਦੇ ਬਿਆਨ ਲੈ ਲਏ ਗਏ ਹਨ। ਮੈਡੀਕਲ ਰਿਪੋਰਟ ਅਤੇ ਸੀਸੀ ਟੀਵੀ ਦੇ ਆਧਾਰ ਤੇ ਦੋਸ਼ੀਆਂ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।