ਪੰਜਾਬ ਜਲੰਧਰ ’ਚ 30 ਰੁਪਏ ਬਦਲੇ ਪੰਪ ਕਰਮੀ ਨਾਲ ਕੁੱਟਮਾਰ/ ਪਟਰੌਲ ਦੇ ਪੈਸੇ ਮੰਗਣ ’ਤੇ ਕੀਤਾ ਹਮਲਾ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ By admin - June 25, 2026 0 1 Facebook Twitter Pinterest WhatsApp ਜਲੰਧਰ ’ਚ ਮੋਟਰ ਸਾਇਕਲ ਸਵਾਰਾਂ ਵੱਲੋਂ ਪੰਪ ਦੇ ਕਰਿੰਦੇ ਨਾਲ ਕੁੱਟਮਾਰ ਦੀ ਖਬਰ ਸਾਹਮਣੇ ਆਈ ਹੈ। ਪੰਪ ਦੇ ਕਰਿੰਦੇ ਦਾ ਕਸੂਰ ਸਿਰਫ ਐਨਾ ਸੀ ਕਿ ਉਸ ਨੇ 30 ਰੁਪਏ ਦੇ ਪੁਆਏ ਪਟਰੋਲ ਦੇ ਪੈਸੇ ਮੰਗੇ ਸਨ, ਜਿਸ ਤੋਂ ਬਾਦ ਨੌਜਵਾਨਾਂ ਨੇ ਪੰਪ ਦੇ ਕਰਿੰਦੇ ਤੇ ਹਮਲ ਕਰ ਦਿੱਤਾ। ਹਮਲੇ ਦੀ ਘਟਨਾ ਸੀਟੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ, ਜਿਸ ਵਿਚ ਮੋਟਰ ਸਾਇਕਲ ਸਵਾਰ ਪੰਪ ਦੇ ਕਰਿੰਦੇ ਨਾਲ ਹੱਥੋਪਾਈ ਕਰਦੇ ਦਿਖਾਈ ਦੇ ਰਹੇ ਹਨ। ਪੰਪ ਦੇ ਕਰਮਚਾਰੀ ਮਨੀਸ਼ ਦੇ ਦੱਸਣ ਮੁਤਾਬਕ ਤਿੰਨ ਨੌਜਵਾਨਾਂ ਨੇ ਮੋਟਰ ਸਾਇਕਲ ਵਿਚ 30 ਰੁਪਏ ਦਾ ਪੈਟਰੋਲ ਪੁਆਇਆ ਸੀ, ਜਿਸ ਦੇ ਪੈਸੇ ਮੰਗਣ ਤੇ ਉਨ੍ਹਾਂ ਨੇ ਪਹਿਲਾਂ ਬਹਿਸ਼ ਕੀਤੀ ਅਤੇ ਫਿਰ ਹਮਲਾ ਕਰ ਦਿੱਤਾ। ਤਿੰਨਾਂ ਨੌਜਵਾਨਾਂ ਨੇ ਪੰਪ ਕਰਮਚਾਰੀ ਨਾਲ ਝਗੜਾ ਕੀਤਾ ਅਤੇ ਉਸ ‘ਤੇ ਡੰਡਿਆਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪੰਪ ‘ਤੇ ਮੌਜੂਦ ਹੋਰ ਕਰਮਚਾਰੀਆਂ ਨੇ ਦਖਲ ਦਿੱਤਾ ਅਤੇ ਸਥਿਤੀ ਨੂੰ ਸ਼ਾਂਤ ਕੀਤਾ। ਘਟਨਾ ਤੋਂ ਬਾਅਦ, ਦੋਸ਼ੀ ਨੌਜਵਾਨ ਪੈਸੇ ਦਿੱਤੇ ਬਿਨਾਂ ਮੌਕੇ ਤੋਂ ਫਰਾਰ ਹੋ ਗਏ। ਸੀਸੀਟੀਵੀ ਫੁਟੇਜ ਵਿੱਚ ਪੂਰੀ ਘਟਨਾ ਕੈਦ ਹੋ ਗਈ। ਪੀੜਤ ਪੰਪ ਵਰਕਰ ਨੇ ਦੱਸਿਆ ਕਿ ਪੰਪ ਮਾਲਕ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਕਾਰਵਾਈ ਦੀ ਮੰਗ ਕਰਦੇ ਹੋਏ ਪੁਲਿਸ ਸ਼ਿਕਾਇਤ ਦਰਜ ਕਰਵਾਈ ਜਾਵੇਗੀ।