ਪੰਜਾਬ ਗੁਰਦਾਸਪੁਰ ਮੁਹੱਲਾ ਇਸਲਾਮਾਬਾਦ ’ਚ ਚੋਰੀ/ ਮੋਟਰ ਮਕੈਨਿਕ ਦਾ ਲੱਖਾਂ ਦਾ ਸਾਮਾਨ ਲੈ ਕੇ ਫਰਾਰ/ ਕਰਜ਼ਾ ਚੁੱਕ ਕੇ ਖੋਲ੍ਹੀ ਸੀ ਦੁਕਾਨ, ਮੰਗਿਆ ਇਨਸਾਫ By admin - June 22, 2026 0 1 Facebook Twitter Pinterest WhatsApp ਗੁਰਦਾਸਪੁਰ ਸ਼ਹਿਰ ਦੇ ਮੁਹੱਲਾ ਇਸਲਾਮਾਬਾਦ ਦੇ ਵਾਸੀ ਨਸ਼ਈ ਕਿਸਮ ਦੇ ਚੋਰਾਂ ਤੋਂ ਡਾਂਢੇ ਪ੍ਰੇਸ਼ਾਨ ਹਨ। ਇਨ੍ਹਾਂ ਵੱਲੋਂ ਆਏ ਦਿਨ ਚੋਰੀਆਂ ਦੀਆਂ ਘਟਨਾਵਾਂ ਅੰਜਾਮ ਦਿੱਤੀਆਂ ਜਾ ਰਹੀਆਂ ਨੇ। ਤਾਜ਼ਾ ਘਟਨਾ ਵਿਚ ਚੋਰਾਂ ਨੇ ਇਕ ਮੋਟਰ ਮਕੈਨਿਕ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇੱਥੇ ਅੱਧੀ ਰਾਤ ਨੂੰ ਆਏ ਚੋਰ ਕਰੀਬ ਡੇਢ ਲੱਖ ਕੀਮਤ ਦਾ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ। ਸਥਾਨਕ ਕੌਂਸਲਰ ਮੁਤਾਬਕ ਮੋਟਰ ਮਕੈਨਿਕ ਨੌਜਵਾਨ ਨੇ ਕਰਜ਼ਾ ਚੁੱਕ ਕੇ ਦੁਕਾਨ ਖੋਲ੍ਹੀ ਸੀ ਪਰ ਨਸ਼ਈ ਕਿਸਮ ਦੇ ਚੋਰ ਸਾਰਾ ਕੁੱਝ ਲੈ ਕੇ ਫਰਾਰ ਹੋ ਗਏ ਹਨ। ਸਥਾਨਕ ਵਾਸੀਆਂ ਨੇ ਚੋਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਦੁਕਾਨਦਾਰ ਮੁਤਾਬਕ ਉਸ ਨੇ ਚਾਰ ਮਹੀਨੇ ਪਹਿਲਾਂ ਹੀ ਕਿਰਾਏ ਤੇ ਦੁਕਾਨ ਲੈ ਕੇ ਕੰਮ ਸ਼ੁਰੂ ਕੀਤਾ ਸੀ ਅਤੇ ਕਰਜ਼ਾ ਚੁੱਕ ਕੇ ਦੁਕਾਨ ਵਿੱਚ ਸਮਾਨ ਪਾਇਆ ਸੀ। ਚੋਰਾਂ ਨੇ ਰਿਪੇਅਰ ਲਈ ਆਈਆਂ ਮੋਟਰਾਂ ਵੀ ਨਹੀਂ ਛੱਡੀਆਂ ਅਤੇ ਸਾਰੀ ਦੁਕਾਨ ਖਾਲੀ ਕਰ ਗਏ। ਦੁਕਾਨਦਾਰਾਂ ਅਨੁਸਾਰ ਡੇਢ ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਪੀੜਿਤ ਦੁਕਾਨਦਾਰ ਚੋਰਾਂ ਨੂੰ ਫੜਨ ਦੀ ਗੁਹਾਰ ਲਗਾ ਰਿਹਾ ਹੈ ਉਧਰ ਮੌਕੇ ਤੇ ਪਹੁੰਚੇ ਵਾਰਡ ਨੰਬਰ 11 ਦੇ ਕੌਂਸਲਰ ਸਤਿੰਦਰ ਸਿੰਘ ਨੇ ਕਿਹਾ ਕਿ ਸਾਹਮਣੇ ਸ਼ਮਸ਼ਾਨ ਘਾਟ ਹੈ ਤੇ ਨਸ਼ੇੜੀ ਇੱਥੇ ਬੈਠ ਕੇ ਨਸ਼ਾ ਵੀ ਕਰਦੇ ਹਨ ਅਤੇ ਜੁਆਰੀ ਹਰ ਰੋਜ਼ ਹਜ਼ਾਰਾਂ ਰੁਪਏ ਦੀਆਂ ਬਾਜ਼ੀਆਂ ਲਗਾਂਉਦੇ ਹਨ ਜਿਸ ਬਾਰੇ ਕਈ ਵਾਰ ਪੁਲਿਸ ਨੂੰ ਸੂਚਿਤ ਕੀਤਾ ਜਾ ਚੁੱਕਿਆ ਹੈ ਅਤੇ ਕਈ ਵਾਰ ਰਾਤ ਦੀ ਗਸ਼ਤ ਵਧਾਉਣ ਲਈ ਵੀ ਕਿਹਾ ਜਾ ਚੁੱਕਿਆ ਹੈ ਪਰ ਪੁਲਿਸ ਵੱਲੋਂ ਅਜਿਹਾ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ।