ਪੰਜਾਬ ਰੋਪੜ ਡੀਐਸਪੀ ਅੱਗੇ ਪੇਸ਼ ਹੋਏ ਵਿਧਾਇਕ ਸੰਦੋਆ/ ਹੋਟਲ ’ਚ ਦੇਹ ਵਪਾਰ ਮਾਮਲੇ ’ਚ ਹੋਈ ਪੁਛਗਿੱਛ/ ਮੌਜੂਦਾ ਵਿਧਾਇਕ ਚੱਢਾ ਤੇ ਕਿਰਦਾਰਕੁਸ਼ੀ ਦੇ ਇਲਜ਼ਾਮ By admin - June 22, 2026 0 1 Facebook Twitter Pinterest WhatsApp ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਅੱਜ ਡੀਐਸਪੀ ਰੋਪੜ ਦੇ ਦਫਤਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਤੋਂ ਦੇਹ ਵਪਾਰ ਮਾਮਲੇ ਵਿਚ ਪੇਸ਼ੀ ਭੁਗਤੀ। ਆਪਣੇ ਵਕੀਲ ਸਮੇਤ ਡੀਐਸਪੀ ਦਫਤਰ ਪਹੁੰਚੇ ਵਿਧਾਇਕ ਸਦੋਆ ਤੋਂ ਲਗਭਗ ਦੋ ਘੰਟੇ ਪੁੱਛਗਿੱਛ ਵਿੱਚ ਕੀਤੀ ਗਈ। ਮੀਡੀਆ ਨਾਲ ਗੱਲਬਾਤ ਦੌਰਾਨ ਸਾਬਕਾ ਵਿਧਾਇਕ ਸੰਦੋਅ ਨੇ ਕਿਹਾ ਕਿ ਉਹਨਾਂ ਨੂੰ ਇਸ ਮਾਮਲੇ ਵਿੱਚ ਫਸਾਇਆ ਜਾ ਰਿਹਾ ਹੈ ਜਦੋਂ ਕਿ ਹੋਟਲ ਮਾਲਕ ਨਾਲ ਉਹਨਾਂ ਦਾ ਕੋਈ ਵੀ ਲੈਣ ਦੇਣ ਨੇ ਨਹੀਂ ਹੈ। ਉਹਨਾਂ ਨੇ ਮੌਜੂਦਾ ਵਿਧਾਇਕ ਦਿਨੇਸ਼ ਚੱਡਾ ’ਤੇ ਕਿਰਦਾਰਕੁਸ਼ੀ ਕਰਨ ਦੇ ਇਲਜ਼ਾਮ ਵੀ ਲਾਏ। ਸਾਬਕਾ ਵਿਧਾਇਕ ਨੇ ਮੌਜੂਦਾ ਵਿਧਾਇਕ ਗਣੇਸ਼ ਚੱਡਾ ਉੱਤੇ ਆਰੋਪ ਲਗਾਉਂਦਿਆਂ ਕਿਹਾ ਕਿ ਉਹਨਾਂ ਨੂੰ ਕਿਸੇ ਨੇ ਕਿਸੇ ਮਾਮਲਿਆਂ ਵਿੱਚ ਫਸਾਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਵੱਲੋਂ ਅਕਸਰ ਹੀ ਵਿਧਾਇਕ ਦੇ ਖਿਲਾਫ ਅਕਸਰ ਮੁੱਦੇ ਚੁੱਕੇ ਜਾਂਦੇ ਹਨ ਜਿਸ ਕਾਰਨ ਹੁਣ ਉਨ੍ਹਾਂ ਨੂੰ ਕਾਰਨ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਡੀਐਸਪੀ ਦੀਪ ਇੰਦਰ ਸਿੰਘ ਨੇ ਦੱਸਿਆ ਕਿ 17 ਫਰਵਰੀ 2026 ਨੂੰ ਅਨੰਦਪੁਰ ਸਾਹਿਬ ਵਿਖੇ ਸਵੇਰੇ ਪੰਜਾਬ ਢਾਬੇ ਤੇ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ ਜਿਸ ਕਾਰਨ ਢਾਬੇ ਦੇ ਮਾਲਕ ਗੁਰਮੁਖ ਸਿੰਘ ਉੱਤੇ ਬਾਏ ਨੇਮ ਐਫਆਈਆਰ ਦਰਜ ਕੀਤੀ ਗਈ ਸੀ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਇੱਕ ਸਿੱਟ ਬਣੀ ਸੀ ਜਿਸ ਦੇ ਉਹ ਇੰਚਾਰਜ ਹਨ ਇਸ ਮਾਮਲੇ ਵਿੱਚ ਪੁੱਛਗਿਛ ਲਈ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਧੋਆ ਨੂੰ ਪੁੱਛ ਗਿੱਛ ਲਈ ਬੁਲਾਇਆ ਗਿਆ ਸੀ। ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੇ ਵਕੀਲ ਮਨਦੀਪ ਮੋਦ ਗਿੱਲ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਹਨਾਂ ਦਾ ਕੋਈ ਵੀ ਲੈਣ ਦੇਣ ਨਹੀਂ ਹੈ ਉਹਨਾਂ ਕਿਹਾ ਕਿ ਅਮਰਜੀਤ ਸਿੰਘ ਸੰਧੋਆ ਵੱਲੋਂ ਸਿਰਫ ਫੋਨ ਕਰਕੇ ਇਹ ਕਿਹਾ ਗਿਆ ਸੀ ਕਿ ਇਸ ਮਾਮਲੇ ਵਿੱਚ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇ ਕਿਸੇ ਦੇ ਨਾਲ ਵੀ ਕੋਈ ਧੱਕਾ ਨਾ ਕੀਤਾ ਜਾਵੇ। ਉਹਨਾਂ ਕਿਹਾ ਕਿ ਸਾਬਕਾ ਐਮਐਲਏ ਹੋਣ ਦੇ ਨਾਤੇ ਉਹਨਾਂ ਵੱਲੋਂ ਫੋਨ ਕੀਤਾ ਗਿਆ ਸੀ ਜਦੋਂ ਕਿ ਇਸ ਮਾਮਲੇ ਵਿੱਚ ਉਹਨਾਂ ਦਾ ਕੋਈ ਵੀ ਲੈਣ ਦੇਣ ਨਹੀਂ ਹੈ।