ਪੰਜਾਬ ਫਤਹਿਗੜ੍ਹ ਦੇ ਅਮਲੋਹ ’ਚ ਆੜ੍ਹਤੀਏ ਦੇ ਨੇਕ ਉਪਰਾਲਾ/ ਦੁਕਾਨ ਤੋਂ ਪੈਸੇ ਲੈਣ ਵਾਲੇ ਕਿਸਾਨਾਂ ਦਾ ਵਿਆਜ਼ ਮੁਆਫ/ ਫਸਲਾਂ ਖਰਾਬ ਹੋਏ ਦੇ ਚਲਦਿਆਂ ਲਿਆ ਫੈਸਲਾ By admin - June 20, 2026 0 1 Facebook Twitter Pinterest WhatsApp ਫਤਹਿਗੜ੍ਹ ਸਾਹਿਬ ਅਧੀਨ ਆਉਂਦੇ ਅਮਲੋਹ ਦੀ ਅਨਾਜ ਮੰਡੀ ਵਿਚ ਆੜਤੀਏ ਦੀ ਦੁਕਾਨ ਕਰਦੇ ਇਕਬਾਲ ਸਿੰਘ ਰਾਏ ਨੇ ਇਕ ਵੱਖਰੀ ਤਰ੍ਹਾਂ ਪਹਿਲਕਦਮੀ ਕੀਤੀ ਹੈ। ਉਸ ਨੇ ਆਪਣੀ ਦੁਕਾਨ ਤੋਂ ਪੈਸੇ ਲੈਣ ਵਾਲੇ ਕਿਸਾਨਾਂ ਦਾ ਇਕ ਸਾਲ ਦਾ ਵਿਆਜ਼ ਮੁਆਫ ਕਰ ਦਿੱਤਾ ਹੈ। ਆੜਤੀਏ ਇਕਬਾਲ ਸਿੰਘ ਨੇ ਇਹ ਕਦਮ ਫਸਲਾਂ ਖਰਾਬ ਹੋਣ ਦੇ ਚਲਦਿਆਂ ਲਿਆ ਹੈ। ਆੜਤੀਆ ਇਕਬਾਲ ਸਿੰਘ ਰਾਏ ਦੇ ਉਪਰਾਲੇ ਨੂੰ ਦੇਖਦੇ ਹੋਏ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਇਕਬਾਲ ਸਿੰਘ ਰਾਏ ਨੇ ਹੋਰ ਆੜਤੀਆਂ ਨੂੰ ਵੀ ਕਿਸਾਨਾਂ ਨੂੰ ਰਾਹਤ ਦੇਣ ਦੀ ਅਪੀਲ ਕੀਤੀ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਆੜਤੀਆ ਇਕਬਾਲ ਸਿੰਘ ਰਾਏ ਨੇ ਦੱਸਿਆ ਕਿ ਪਿਛਲੇ ਸਮੇਂ ਦੇ ਵਿੱਚ ਕੁਦਰਤੀ ਆਫਤਾਂ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਸੀ, ਜਿਸ ਨੂੰ ਦੇਖਦੇ ਹੋਏ ਉਹਨਾਂ ਵੱਲੋਂ ਉਹਨਾਂ ਦੀ ਆੜਤ ਦੀ ਦੁਕਾਨ ਤੋਂ ਵਿਆਜ ਤੇ ਪੈਸੇ ਲੈਣ ਵਾਲੇ ਕਰੀਬ 25 ਕਿਸਾਨਾਂ ਤੋਂ ਇੱਕ ਸਾਲ ਦਾ ਬਿਆਜ ਨਾ ਲੈਣ ਦਾ ਫੈਸਲਾ ਕੀਤਾ ਗਿਆ ਹੈ। ਰਾਏ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਬਹੁਤ ਘਾਟੇ ਵਿੱਚ ਜਾ ਰਿਹਾ ਹੈ ਪਰ ਦੀ ਕੁਦਰਤੀ ਆਫਤਾਂ ਕਾਰਨ ਉਹਨਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਜਿਸ ਨੂੰ ਦੇਖਦੇ ਹੋਏ ਉਹਨਾਂ ਦੇ ਵੱਲੋਂ ਕਿਸਾਨਾਂ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਕ ਸਾਲ ਦਾ ਵਿਆਜ ਨਾ ਲੈਣ ਦਾ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਅਤੇ ਉਹਨਾਂ ਨੇ ਹੋਰ ਆੜਤੀਆਂ ਨੂੰ ਵੀ ਅਪੀਲ ਕੀਤੀ ਕਿ ਉਹਨਾਂ ਵੱਲੋਂ ਵੀ ਕਿਸਾਨਾਂ ਨੂੰ ਕੁਝ ਰਾਹਤ ਦੇਣ ਦੇ ਲਈ ਉਪਰਾਲੇ ਕਰਨੇ ਚਾਹੀਦੇ ਹਨ। ਉੱਥੇ ਹੀ ਇਸ ਮੌਕੇ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਪ੍ਰਧਾਨ ਜਸਵੀਰ ਸਿੰਘ ਨੇ ਕਿਹਾ ਕਿ ਆੜਤੀਆ ਇਕਬਾਲ ਸਿੰਘ ਰਾਏ ਵੱਲੋਂ ਕੀਤਾ ਗਿਆ ਕਿਸਾਨਾਂ ਉਪਰਾਲਾ ਇੱਕ ਬਹੁਤ ਹੀ ਚੰਗਾ ਕਦਮ ਹੈ। ਜਿਸ ਨਾਲ ਕਿਸਾਨਾਂ ਨੂੰ ਕੁਝ ਰਾਹਤ ਮਿਲੇਗੀ ਉੱਥੇ ਹੀ ਉਹਨਾਂ ਨੇ ਹੋਰ ਆੜਤੀ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਵੀ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ। ਕਿਸਾਨ ਆਗੂ ਨੇ ਕਿਹਾ ਕਿ ਇਕਬਾਲ ਸਿੰਘ ਰਾਏ ਵੱਲੋਂ ਕਿੰਨਾ ਕਰਜ਼ਾ ਮੁਆਫ ਕੀਤਾ ਗਿਆ ਹੈ ਇਹ ਮਾਇਨੇ ਨਹੀਂ ਰੱਖਦਾ, ਉਹ ਕਿਸਾਨਾਂ ਦਾ ਸਹਾਰਾ ਬਣੇ ਹਨ ਇਹ ਵੱਡੀ ਗੱਲ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਵਿਆਜ ਦਾ ਇਕ ਰੁਪਿਆ ਵੀ ਮਾਫ ਨਹੀਂ ਕਰਦਾ ਅਤੇ ਇਕਬਾਲ ਸਿੰਘ ਰਾਏ ਵੱਲੋਂ ਇੱਕ ਸਾਲ ਦਾ ਵਿਆਜ ਕਿਸਾਨਾਂ ਨੂੰ ਛੱਡ ਦਿੱਤਾ ਗਿਆ ਹੈ, ਜਿਸਦੇ ਲਈ ਉਹ ਇਕਬਾਲ ਸਿੰਘ ਰਾਏ ਦਾ ਧੰਨਵਾਦ ਕਰਦੇ ਹਨ।