ਪੰਜਾਬ ਗੁਰਦਾਸਪੁਰ ’ਚ ਸਾਬਕਾ ਸਰਪੰਚ ’ਤੇ ਫਾਇਰਿੰਗ/ ਪਿੰਡ ਕਿਲਾ ਲਾਲ ਸਿੰਘ ਦੀ ਘਟਨਾ/ ਅਣਪਛਾਤੇ ਮੋਟਰ ਸਾਇਕਲ ਸਵਾਰ ਗੋਲੀ ਚਲਾ ਕੇ ਫਰਾਰ By admin - June 20, 2026 0 1 Facebook Twitter Pinterest WhatsApp ਗੁਰਦਾਸਪੁਰ ਦੇ ਕਿਲਾ ਲਾਲ ਸਿੰਘ ਵਿਖੇ ਸਾਬਕਾ ਸਰਪੰਚ ’ਤੇ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਕਿਲਾ ਲਾਲ ਸਿੰਘ ਦੇ ਸਾਬਕਾ ਸਰਪੰਚ ਜਸਬੀਰ ਸਿੰਘ ਗਿੱਲ ਸਵੇਰ ਵੇਲੇ ਆਪਣੇ ਘਰ ਦੇ ਵਿਹੜੇ ਵਿਚ ਸੈਰ ਕਰ ਰਹੇ ਸਨ ਕਿ ਦੋ ਅਣਪਛਾਤੇ ਮੋਟਰ ਸਾਇਕਲ ਸਵਾਰ ਗੋਲੀਆਂ ਚਲਾ ਕੇ ਫਰਾਰ ਹੋ ਗਏ। ਘਟਨਾ ਵਿਚ ਸਾਬਕਾ ਸਰਪੰਚ ਦਾ ਵਾਲ ਵਾਲ ਬਚਾਅ ਹੋ ਗਿਆ। ਸਾਬਕਾ ਸਰਪੰਚ ਅਨੁਸਾਰ ਉਹਨਾਂ ਨੂੰ ਪਹਿਲਾਂ ਵੀ ਗੈਂਗਸਟਰਾਂ ਵੱਲੋਂ ਧਮਕੀਆਂ ਆਉਂਦੀਆਂ ਰਹੀਆਂ ਹਨ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਇਸ ਮੌਕੇ ਇੰਸਪੈਕਟਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤੇ ਜਲਦੀ ਹੀ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਜੇ ਤੱਕ ਇਸ ਘਟਨਾ ਦੀ ਕਿਸੇ ਵੀ ਗੈਂਗਸਟਰ ਨੇ ਜਿੰਮੇਵਾਰੀ ਨਹੀਂ ਲਈ।