ਪੰਜਾਬ ਨੰਗਲ ਅਦਾਲਤ ’ਚ ਨਸ਼ਾ ਤਸਕਰਾਂ ਦੀ ਪੇਸ਼ੀ/ 3 ਦਿਨ ਦੇ ਪੁਲਿਸ ਰਿਮਾਂਡ ਤੇ ਭੇਜੇ ਮੁਲਜ਼ਮ/ ਨਸ਼ੀਲੇ ਪਾਊਂਡਰ ਤੇ ਪਿਸਟਲ ਸਮੇਤ ਕੀਤਾ ਕਾਬੂ By admin - June 20, 2026 0 1 Facebook Twitter Pinterest WhatsApp ਨਯਾ ਨੰਗਲ ਪੁਲਿਸ ਵੱਲੋਂ ਅੱਜ ਨਸ਼ੇ ਤੇ ਹਥਿਆਰ ਸਮੇਤ ਫੜੇ ਗਏ 5 ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿਖੇ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਦ 3 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਇਨ੍ਹਾਂ ਮੁਲਜ਼ਮਾਂ ਨੂੰ ਪੁਲਿਸ ਨੇ ਬੀਤੇ ਦਿਨ 140 ਗਰਾਮ ਨਸ਼ੀਲੇ ਪਾਊਡਰ, ਦੇਸੀ ਪਿਸਟਲ ਅਤੇ ਕਾਰ ਸਮੇਤ ਗ੍ਰਿਫਤਾਰ ਕੀਤਾ ਸੀ। ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਗਏ ਸਾਰੇ ਪੰਜ ਲੋਕਾਂ ਤੋਂ ਪੂਰੀ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਨਸ਼ੀਲੇ ਪਦਾਰਥ ਅਤੇ ਦੇਸੀ ਪਿਸਤੌਲ ਕਿੱਥੋਂ ਲਿਆਏ ਸਨ ਅਤੇ ਨਸ਼ੀਲੇ ਪਦਾਰਥ ਕਿਸ ਨੂੰ ਸਪਲਾਈ ਕੀਤੇ ਜਾਣੇ ਸਨ। ਡੀਐਸਪੀ ਨਵੀਨ ਪਾਲ ਨੇ ਕਿਹਾ ਕਿ ਸਾਰੇ ਪੰਜ ਦੋਸ਼ੀਆਂ ਨੂੰ ਤਿੰਨ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜਮਾਂ ਤੋਂ ਪੁਛਗਿੱਛ ਕੀਤੀ ਜਾਵੇਗੀ ਜੇਕਰ ਲੋੜ ਪਈ ਤਾਂ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।