ਗੁਰਦਾਸਪੁਰ ’ਚ ਨਸ਼ਈ ਵੱਲੋਂ ਸਿਲੰਡਰ ਚੋਰੀ/ ਦਿਨ-ਦਿਹਾੜੇ ਦੁਕਾਨ ’ਚੋਂ ਸਿਲੰਡਰ ਲੈ ਕੇ ਫਰਾਰ/ ਦੁਕਾਨਦਾਰ ਨੇ ਪਿਛਾ ਕਰ ਕੇ ਕੀਤਾ ਪੁਲਿਸ ਹਵਾਲੇ

0
1

ਗੁਰਦਾਸਪੁਰ ਸ਼ਹਿਰ ਅੰਦਰ ਨਸ਼ਈ ਕਿਸਮ ਦੇ ਚੋਰਾਂ ਦੀਆਂ ਸਰਗਰਮੀਆਂ ਵਿਚ ਵਾਧਾ ਹੋ ਰਿਹਾ ਹੈ। ਤਾਜ਼ਾ ਘਟਨਾ ਸ਼ਹਿਰ ਦੇ ਤਿਬੜੀ ਰੋਡ ਤੋਂ ਸਾਹਮਣੇ ਆਈ ਹੈ, ਜਿੱਥੇ ਇਕ ਮੈਡੀਕਲ ਸਟੋਰ ਵਿਚੋਂ ਨਸ਼ਈ ਕਿਸਮ ਦਾ ਚੋਰ ਦਿਨ ਦਿਹਾੜੇ ਸਿਲੰਡਰ ਚੋਰੀ ਕਰ ਕੇ ਫਰਾਰ ਹੋ ਗਈ। ਚੋਰ ਦੀ ਸਾਰੀ ਕਰਤੂਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ, ਜਿਸ ਤੋਂ ਬਾਦ ਦੁਕਾਨਦਾਰ ਨੇ ਚੋਰ ਨੂੰ ਲੱਭ ਕੇ ਛਿੱਤਰ ਪਰੇਡ ਬਾਅਦ ਪੁਲਿਸ ਹਵਾਲੇ ਕਰ ਦਿੱਤਾ। ਸ਼ਹਿਰ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਨਸ਼ਈ ਕਿਸਮ ਦੇ ਚੋਰਾਂ ਖਿਲਾਫ ਸਿਕੰਜਾ ਕੱਸਣ ਦੀ ਮੰਗ ਕੀਤੀ ਹੈ।
ਦੁਕਾਨ ਮਾਲਕ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਸੀਸੀਟੀਵੀ ਤਸਵੀਰਾਂ ਤੋਂ ਚੋਰ ਦੀ ਪਛਾਣ ਕਰ ਕੇ ਉਸ ਦਾ ਪਿੱਛਾ ਕਰ ਕੇ ਕਾਬੂ ਕਰ ਲਿਆ ਪਰ ਤਦ ਤਕ ਉਹ ਸਿਲੰਡਰ ਵੇਚ ਕੇ ਨਸ਼ੇ ਦਾ ਇੰਤਜ਼ਾਮ ਕਰ ਚੁੱਕਿਆ ਸੀ ਅਤੇ ਨਸ਼ੇ ਦੀ ਟੀਕਾ ਲਗਾ ਕੇ ਹੋਰ ਚੋਰੀ ਕਰਨ ਦੀ ਫਿਰਾਖ ਵਿਚ ਸੀ। ਲੋਕਾਂ ਨੇ ਚੋਰ ਨੂੰ ਛਿੱਤਰ ਪਰੇਡ ਕਰਨ ਤੋਂ ਬਾਅਦ ਪੁਲਿਸ ਹਵਾਲੇ ਕਰ ਦਿੱਤਾ ਹੈ।

LEAVE A REPLY

Please enter your comment!
Please enter your name here