ਪੰਜਾਬ ਸ੍ਰੀ ਆਨੰਦਪੁਰ ਦੇ ਪਿੰਡ ਚੰਦਪੁਰ ਨੇੜੇ ਪੁਲ ਦਾ ਕੰਮ ਸ਼ੁਰੂ/ ਖਸਤਾ ਹਾਲਤ ’ਚ ਸੀ ਸਤਲੁਜ ਦਰਿਆ ਤੇ ਬਣਿਆ ਪੁਲ/ ਕੰਮ ਸ਼ੁਰੂ ਹੋਣ ’ਤੇ ਇਲਾਕਾ ਵਾਸੀਆਂ ਨੇ ਲਿਆ ਸੁੱਖ ਦਾ ਸਾਹ By admin - June 15, 2026 0 1 Facebook Twitter Pinterest WhatsApp ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਚੰਦਪੁਰ ਵਿਖੇ ਸਤਲੁਜ ਦਰਿਆ ਉੱਪਰ ਬਣੇ ਪੁੱਲ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਖਸਤ ਹਾਲਤ ਪੁਲ ਦੀ ਮੁਰੰਮਤ ਦਾ ਸ਼ੁਰੂ ਹੋਣ ਬਾਅਦ ਇਲਾਕਾ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ। ਦੱਸਣਯੋਗ ਹੈ ਕਿ ਇਸ ਪੁਲ ਦੀ ਹਾਲਤ ਕਾਫੀ ਖਸਤਾ ਹੋ ਗਈ ਸੀ। ਇੱਥੋਂ ਤਕ ਪੁੱਲ ਦੇ ਦੋ ਪੋਲ ਅਤੇ ਸਲੈਬ ਥੱਲੇ ਧੱਸ ਜਾਣ ਕਾਰਨ ਇਲਾਕਾ ਵਾਸੀਆਂ ਭਾਰੀ ਚਿੰਤਾ ਪਾਈ ਜਾ ਰਹੀ ਹੈ। ਖਾਸ ਕਰ ਕੇ ਆਉਂਦੇ ਬਰਸਾਤਾਂ ਦੇ ਸੀਜ਼ਨ ਦੇ ਚਲਦਿਆਂ ਲੋਕਾਂ ਅੰਦਰ ਸਹਿਮ ਸੀ ਪਰ ਹੁਣ ਪੁਲ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਣ ਬਾਅਦ ਲੋਕਾਂ ਨੇ ਸੁਖ ਦਾ ਸਾਹ ਲਿਆ ਹੈ। ਕਾਬਲੇਗੋਰ ਹੈ ਕਿ ਬਰਸਾਤੀ ਮੌਸਮ ਸ਼ੁਰੂ ਹੋਣ ਵਿੱਚ ਕਰੀਬ ਇੱਕ ਮਹੀਨਾ ਬਾਕੀ ਹੈ ਅਤੇ ਜੇਕਰ ਸਮੇਂ ਸਿਰ ਪੁੱਲ ਦੀ ਮੁਰੰਮਤ ਨਾ ਕੀਤੀ ਜਾਂਦੀ ਤਾਂ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਪੁੱਲ ਦੇ ਨੁਕਸਾਨੀ ਹੋਣ ਦੀ ਸੂਰਤ ਵਿੱਚ ਲੋਕਾਂ ਨੂੰ ਆਉਣ-ਜਾਣ ਲਈ 10 ਤੋਂ 12 ਕਿਲੋਮੀਟਰ ਦਾ ਵਾਧੂ ਸਫ਼ਰ ਤੈਅ ਕਰਨਾ ਪੈਂਦਾ, ਜਿਸ ਨਾਲ ਸਕੂਲੀ ਵਿਦਿਆਰਥੀਆਂ, ਮਰੀਜ਼ਾਂ ਅਤੇ ਆਮ ਲੋਕਾਂ ਨੂੰ ਕਾਫ਼ੀ ਦਿੱਕਤਾਂ ਆਉਂਦੀਆਂ। ਇਹ ਪੁੱਲ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਮੁਖੀ ਬਾਬਾ ਲਾਭ ਸਿੰਘ ਜੀ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਤਿਆਰ ਕਰਵਾਇਆ ਗਿਆ ਸੀ। ਇਸ ਪੁੱਲ ਦੇ ਬਣਨ ਨਾਲ ਦਰਜਨਾਂ ਪਿੰਡਾਂ ਦਾ ਸੰਪਰਕ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਮੁੱਖ ਮਾਰਗ ਨਾਲ ਸਿੱਧਾ ਜੁੜਿਆ ਸੀ, ਜਿਸ ਨਾਲ ਲੋਕਾਂ ਨੂੰ ਆਵਾਜਾਈ ਦੀ ਵੱਡੀ ਸਹੂਲਤ ਮਿਲੀ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਵੱਲੋਂ ਪੁੱਲ ਦੀ ਸੰਭਾਲ ਅਤੇ ਰੱਖ-ਰਖਾਵ ਵੱਲ ਧਿਆਨ ਨਹੀਂ ਦਿੱਤਾ ਗਿਆ। ਹਰ ਸਾਲ ਬਰਸਾਤ ਦੇ ਮੌਸਮ ਦੌਰਾਨ ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਅਤੇ ਹਿਮਾਚਲ ਪ੍ਰਦੇਸ਼ ਦੀ ਸਵਾ ਨਦੀ ਦੇ ਭਾਰੀ ਪਾਣੀ ਕਾਰਨ ਤੇਜ਼ ਬਹਾਅ ਪੁੱਲ ਦੇ ਪਾਇਆਂ ਨੂੰ ਖੋਖਲਾ ਕਰਦਾ ਰਿਹਾ, ਜਿਸ ਨਾਲ ਪੁੱਲ ਦੀ ਹਾਲਤ ਕਮਜ਼ੋਰ ਹੋ ਗਈ। ਇਲਾਕਾ ਵਾਸੀਆਂ ਦੀ ਬੇਨਤੀ ‘ਤੇ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਮੁਖੀ ਬਾਬਾ ਸਤਨਾਮ ਸਿੰਘ ਵੱਲੋਂ ਪੁੱਲ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਇਹ ਕੰਮ ਮੁਕੰਮਲ ਕਰ ਲਿਆ ਜਾਵੇਗਾ ਤਾਂ ਜੋ ਬਰਸਾਤੀ ਮੌਸਮ ਤੋਂ ਪਹਿਲਾਂ ਪੁੱਲ ਨੂੰ ਸੁਰੱਖਿਅਤ ਬਣਾਇਆ ਜਾ ਸਕੇ। ਇਲਾਕਾ ਵਾਸੀਆਂ ਨੇ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਇਹ ਮੁਰੰਮਤ ਸਮੇਂ ਸਿਰ ਨਾ ਹੁੰਦੀ ਤਾਂ ਆਉਣ ਵਾਲੀ ਬਰਸਾਤ ਅਤੇ ਸੰਭਾਵਿਤ ਹੜ੍ਹਾਂ ਕਾਰਨ ਪੁੱਲ ਨੂੰ ਗੰਭੀਰ ਨੁਕਸਾਨ ਪਹੁੰਚ ਸਕਦਾ ਸੀ, ਜਿਸ ਦਾ ਖਮਿਆਜ਼ਾ ਪੂਰੇ ਇਲਾਕੇ ਨੂੰ ਭੁਗਤਣਾ ਪੈਂਦਾ।