ਫਾਜਿਲਕਾ ’ਚ ਲੋਕਾਂ ਹੱਥੇ ਚੜ੍ਹ ਖੋਹ ਕਰਦੇ ਲੁਟੇਰੇ/ ਬਜ਼ੁਰਗ ਨਾਲ ਖੋਹ ਕਰਕੇ ਭੱਜਦਿਆਂ ਨੂੰ ਕੀਤਾ ਕਾਬੂ/ ਛਿੱਤਰ ਪਰੇਡ ਤੋਂ ਬਾਦ ਕੀਤਾ ਪੁਲਿਸ ਹਵਾਲੇ

0
1

 

ਫਾਜਿਲਕਾ ਰੇਲਵੇ ਸਟੇਸ਼ਨ ਉਤੇ ਤਿੰਨ ਲੁਟੇਰਿਆਂ ਨੂੰ ਖੋਹ ਕਰਨਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਲੋਕਾਂ ਨੇ ਤਿੰਨਾਂ ਨੂੰ ਕਾਬੂ ਕਰ ਕੇ ਛਿੱਤਰ ਪਰੇਡ ਬਾਅਦ ਪੁਲਿਸ ਹਵਾਲੇ ਕਰ ਦਿੱਤਾ। ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ਤੇ ਇੱਕ ਬਜ਼ੁਰਗ ਸੈਰ ਕਰ ਰਿਹਾ ਸੀ, ਜਿਸ ਤੋਂ ਤਿੰਨ ਨੌਜਵਾਨਾਂ ਨੇ ਮੋਬਾਈਲ ਤੇ ਪਰਸ ਖੋਹ ਲਿਆ। ਇਸੇ ਦੌਰਾਨ ਬਜ਼ੁਰਗ ਵੱਲੋਂ ਰੌਲਾ ਪਾਉਣ ਤੇ ਇਕੱਠਾ ਹੋਏ ਲੋਕਾਂ ਨੇ ਪਿੱਛਾ ਕਰ ਕੇ ਤਿੰਨਾਂ ਨੂੰ ਕਾਬੂ ਕਰ ਲਿਆ। ਇਸ ਦੌਰਾਨ ਲੋਕਾਂ ਨੇ ਤਿੰਨਾਂ ਦੀ ਛਿੱਤਰ-ਪਰੇਡ ਕਰਨ ਬਾਅਦ ਪੁਲਿਸ ਹਵਾਲੇ ਕਰ ਦਿੱਤਾ। ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਸੀ ਕਿ ਘਟਨਾ ਰੇਲਵੇ ਦੇ ਦਾਇਰੇ ਵਿੱਚ ਹੋਈ ਹੈ, ਇਸ ਲਈ ਮੁਲਜ਼ਮਾਂ ਨੂੰ ਰੇਲਵੇ ਪੁਲਿਸ ਹਵਾਲੇ ਕੀਤਾ ਜਾ ਰਿਹਾ ਹੈ। ਮੌਕੇ ਤੇ ਮੌਜੂਦ ਲੋਕਾਂ ਸਥਾਨਕ ਪੁਲਿਸ ਤੇ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣ ਦੇ ਇਲਜ਼ਾਮ ਵੀ ਲਾਏ।

LEAVE A REPLY

Please enter your comment!
Please enter your name here