ਪੰਜਾਬ ਗੁਰਦਾਸਪੁਰ ’ਚ ਤੂਫਾਨ ਨੇ ਤੋੜੇ ਨੌਜਵਾਨ ਦੇ ਸੁਪਨੇ/ ਵਿਦੇਸ਼ੀ ਕਮਾਈ ਨਾਲ ਬਣਿਆ ਪੋਲਟਰੀ ਫਾਰਮ ਤਬਾਹ/ ਸਰਕਾਰ ਅੱਗੇ ਮਦਦ ਲਈ ਲਾਈ ਗੁਹਾਰ By admin - June 15, 2026 0 1 Facebook Twitter Pinterest WhatsApp ਗੁਰਦਾਸਪੁਰ ਦੇ ਪਿੰਡ ਢਪਈ ਵਿਖੇ ਬੀਤੇ ਦਿਨੀਂ ਆਏ ਤੂਫਾਨ ਨੇ ਇਕ ਪੋਲਟਰੀ ਫਾਰਮ ਨੂੰ ਢਹਿ-ਢੇਰੀ ਕਰ ਦਿੱਤਾ ਸੀ, ਜਿਸ ਨਾਲ ਐਨਆਰਆਈ ਨੌਜਾਵਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਸੀ ਪਰ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਸਾਰ ਨਾ ਲੈਣ ਕਾਰਨ ਉਹ ਕਾਫੀ ਨਿਰਾਸ਼ ਹੈ। ਐਨਆਰਆਈ ਵਰਿੰਦਰ ਸਿੰਘ ਮੁਤਾਬਕ ਉਸ ਨੇ ਉਮਰ ਭਰ ਦੀ ਕਮਾਈ ਨਾਲ ਪੋਲਟਰੀ ਫਾਰਮ ਤਿਆਰ ਕੀਤਾ ਸੀ, ਜੋ ਤੂਫਾਨ ਦੀ ਭੇਂਟ ਚੜ੍ਹ ਗਿਆ ਸੀ। ਉਸ ਨੇ ਗਿਲਾ ਜਾਹਰ ਕੀਤਾ ਕਿ ਐਨਾ ਕੁੱਝ ਹੋਣ ਦੇ ਬਾਵਜੂਦ ਸਰਕਾਰ ਜਾ ਕਿਸੇ ਅਧਿਕਾਰੀ ਨੇ ਉਸ ਦੀ ਸਾਰ ਨਹੀਂ ਲਈ। ਪੀੜਤ ਨੇ ਸਰਕਾਰ ਅੱਗੇ ਮਦਦ ਲਈ ਗੁਹਾਰ ਲਾਈ ਹੈ ਤਾਂ ਜੋ ਮੁੜ ਤੋਂ ਕਾਰੋਬਾਰ ਸ਼ੁਰੂ ਕਰ ਸਕੇ। ਜਾਣਕਾਰੀ ਦਿੰਦਿਆਂ ਪੋਲਟਰੀ ਫਾਰਮ ਦੇ ਮਾਲਕ ਮੋਹਨ ਸਿੰਘ ਅਤੇ ਉਸਦੇ ਐਨਆਰਆਈ ਪੋਤੇ ਵਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ 14 ਸਾਲਾਂ ਤੋਂ ਇਹ ਪੋਲਟਰੀ ਫਾਰਮ ਦਾ ਕੰਮ ਕਰਦੇ ਆ ਰਹੇ ਹਨ । ਵਿਦੇਸ਼ ਤੋਂ ਆ ਕੇ ਵਰਿੰਦਰ ਸਿੰਘ ਨੇ ਦੋ ਮੰਜ਼ਲੀ ਪੋਲਟਰੀ ਫਾਰਮ ਹੋਰ ਬਣਾਇਆ ਸੀ ਜੋ ਕਿ 11 ਜੂਨ ਨੂੰ ਸ਼ਾਮ ਤੇਜ਼ ਤੂਫਾਨ ਦੇ ਕਾਰਨ ਢਹਿ ਢੇਰੀ ਹੋ ਗਿਆ ਜਿਸ ਨਾਲ ਕਰੀਬ 25-30 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਹਨਾਂ ਦੱਸਿਆ ਕਿ ਵਿਦੇਸ਼ ਤੋਂ ਕਮਾ ਕੇ ਲਿਆਂਦੀ ਸਾਰੀ ਜਾਮਾ ਪੂੰਜੀ ਇੱਥੇ ਲਗਾ ਦਿੱਤੀ ਸੀ ਤੂਫਾਨ ਨੇ ਸਭ ਕੁਝ ਤਬਾਹ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਅੱਗੇ ਗੁਹਾਰ ਲਗਾਈ ਹੈ ਕਿ ਉਹਨਾਂ ਦੀ ਬਾਂਹ ਫਰੀ ਜਾਏ ਤਾਂ ਜੋ ਉਹ ਮੁੜ ਤੋਂ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਕਾਬਲ ਹੋ ਸਕਣ ।