ਅਕਾਲੀ ਦਲ ਦਾ ਰੋਮਾਣਾ ਮਾਮਲੇ ਨੂੰ ਲੈ ਕੇ ਬਿਆਨ/ ਸੋੜੀ ਸਿਆਸਤ ਤਹਿਤ ਕੈਨੇਡਾ ਜਾਣੋਂ ਰੋਕਣ ਦੇ ਇਲਜ਼ਾਮ/ ਕਿਹਾ, ਪਾਰਟੀ ਦੀ ਚੜ੍ਹਤ ਤੋਂ ਘਬਰਾਈ ਸੱਤਾਧਾਰੀ ਧਿਰ

0
2

ਸ਼੍ਰੋਮਣੀ ਅਕਾਲੀ ਨੇ ਪਾਰਟੀ ਆਗੂ ਪਰਮਬੰਸ ਸਿੰਘ ਰੋਮਾਣਾ ਨੂੰ ਕੈਨੇਡਾ ਵਿਚੋਂ ਵਾਪਸ ਭੇਜਣ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਤੋਂ ਘਬਰਾ ਗਈ ਹੈ, ਜਿਸ ਦੇ ਚਲਦਿਆਂ ਪਾਰਟੀ ਆਗੂ ਪਰਮਬੰਸ ਸਿੰਘ ਰੋਮਾਣਾ ਨੂੰ ਕੈਨੇਡਾ ਤੋਂ ਮੋੜਣ ਦੀ ਸਾਜ਼ਿਸ਼ ਰਚੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੀ ਅਕਾਲੀ ਆਗੂ ਨੂੰ ਕੈਨੇਡਾ ਤੋਂ ਵਾਪਸ ਮੋੜਿਆ ਗਿਆ ਹੈ।

LEAVE A REPLY

Please enter your comment!
Please enter your name here