ਪੰਜਾਬ ਧਾਰੀਵਾਲ ’ਚ ਸੁੰਨੇ ਘਰ ਤੇ ਚੋਰਾਂ ਦਾ ਧਾਵਾਂ/ 20 ਲੱਖ ਨਕਦੀ ਲੈ ਕੇ ਚੋਰ ਫਰਾਰ/ ਧੀਆਂ ਦੇ ਵਿਆਹ ਲਈ ਜੋੜੇ ਸੀ ਪੈਸੇ By admin - June 5, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਹਲਕਾ ਧਾਰੀਵਾਲ ਦੇ ਪਿੰਡ ਲੇਹਲ ਵਿਖੇ ਚੋਰਾਂ ਵੱਲੋਂ ਇਕ ਘਰ ਅੰਦਰ ਦਾਖਲ਼ ਹੋ ਕੇ 20 ਲੱਖ ਚੋਰੀ ਕਰਨ ਦੀ ਖਬਰ ਸਾਹਮਣੇ ਆਈ ਹੈ। ਘਟਨਾ ਵੇਲੇ ਪਰਿਵਾਰ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਗਿਆ ਹੋਇਆ ਸੀ। ਪਰਿਵਾਰ ਦੇ ਦੱਸਣ ਮੁਤਾਬਕ ਜਦੋਂ ਵਾਪਰ ਆ ਕੇ ਵੇਖਿਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਅਤੇ ਘਰ ਅੰਦਰ ਧੀਆਂ ਦੇ ਵਿਆਹ ਲਈ ਜੋੜ ਕੇ ਰੱਖੇ 20 ਲੱਖ ਗਾਇਬ ਸੀ। ਪੀੜਤ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਚੋਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਘਰ ਦੇ ਮਾਲਕ ਜੋਗਿੰਦਰ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਇਹ ਪੈਸਾ ਜ਼ਮੀਨ ਠੇਕੇ ਉਤੇ ਲੈ ਕੇ ਬੜੀ ਮਿਹਨਤ ਤੋਂ ਬਾਅਦ ਇਕੱਠਾ ਕੀਤਾ ਸੀ ਪਰ ਚੋਰ ਸਾਰੇ ਪੈਸੇ ਲੈ ਕੇ ਫਰਾਰ ਹੋ ਗਏ ਹਨ। ਉਹਨਾਂ ਨੇ ਦੱਸਿਆ ਕਿ ਇਹ ਪੈਸੇ ਅਸੀਂ ਆਪਣੀਆਂ ਬੱਚੀਆਂ ਦੇ ਵਿਆਹ ਵਾਸਤੇ ਇਕੱਠੇ ਕਰਕੇ ਘਰ ਵਿੱਚ ਰੱਖੇ ਸਨ। ਸ਼ੱਕੀ ਚੋਰਾਂ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਕੋਲੋਂ ਚੋਰਾਂ ਨੂੰ ਛੇਤੀ ਕਾਬੂ ਕਰ ਕੇ ਉਨ੍ਹਾਂ ਦੀ ਰਕਮ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ।