ਪੰਜਾਬ ਫਰੀਦਕੋਟ ’ਚ ਚੋਰਾਂ ਦੀ ਸਰਗਰਮੀ ਤੋਂ ਕਿਸਾਨ ਔਖੇ/ ਖੇਤਾਂ ’ਚ ਮੋਟਰਾਂ ਨੂੰ ਨਿਸ਼ਾਨਾ ਬਣਾਉਣ ’ਤੇ ਚੁੱਕੇ ਸਵਾਲ/ ਚੋਰੀ ਦੀ ਥਾਂ ਪੈਸੇ ਇਕੱਠੇ ਕਰ ਲੈਣ ਦੀ ਦਿੱਤੀ ਸਲਾਹ By admin - June 5, 2026 0 1 Facebook Twitter Pinterest WhatsApp ਫਰੀਦਕੋਟ ਦੇ ਕਿਸਾਨ ਖੇਤਾਂ ਵਿਚ ਲੱਗੀਆਂ ਮੋਟਰਾਂ ਤੇ ਟਰਾਂਸਫਾਰਟਰਾਂ ਚੋਂ ਤੇਲ ਚੋਰੀ ਕਰਨ ਦੀਆਂ ਘਟਨਾਵਾਂ ਤੋਂ ਡਾਢੇ ਪ੍ਰੇਸ਼ਾਨ ਹਨ। ਕਿਸਾਨਾਂ ਨੇ ਚੋਰਾਂ ਨੂੰ ਚੋਰੀਆਂ ਛੱਡਣ ਬਦਲੇ ਪੈਸੇ ਦੇਣ ਦੀ ਪੇਸ਼ਕਸ਼ ਕੀਤੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਚੋਰਾਂ ਵੱਲੋਂ ਕਿਸਾਨਾਂ ਦੇ ਖੇਤਾਂ ਵਿਚ ਲੱਗੀਆਂ ਮੋਟਰਾਂ ਤੇ ਟਰਾਂਸਫਾਰਮਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਪਰ ਪੁਲਿਸ ਪ੍ਰਸ਼ਾਸ਼ਨ ਚੋਰਾਂ ਸੂਹ ਲਾਉਣ ਵਿਚ ਨਾਕਾਮ ਸਾਬਤ ਹੋਇਆ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਚੋਰ ਉਨ੍ਹਾਂ ਦੀਆਂ ਮੋਟਰਾਂ ਤੇ ਟਰਾਂਸਫਾਰਮਰਾਂ ਨੂੰ ਨਿਸ਼ਾਨਾ ਨਾ ਬਣਾਉਣ ਦਾ ਵਾਅਦਾ ਕਰਦੇ ਹਨ ਤਾਂ ਉਹ ਚੋਰਾਂ ਮਾਇਕੀ ਮਦਦ ਕਰਨ ਲਈ ਤਿਆਰ ਹੈ। ਗੌਰਤਲਬ ਹੈ ਕਿ ਫਰੀਦਕੋਟ ਦੇ ਪਿੰਡ ਪੱਖੀ ਕਲਾਂ ਵਿੱਚ ਇੱਕੋ ਰਾਤ ਚੋਰਾਂ ਵੱਲੋਂ ਪਿੰਡ ਦੇ ਆਸ ਪਾਸ ਦੇ ਖੇਤਾਂ ਵਿੱਚੋਂ ਕਰੀਬ 25 ਮੋਟਰਾਂ ਚੋਰੀ ਕਰ ਲਈਆਂ ਗਈਆਂ ਜਿਸ ਤੋਂ ਬਾਅਦ ਕਿਸਾਨਾਂ ਵਿੱਚ ਇਸ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਸੀ। ਹਾਲਾਂਕਿ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਉਣ ਦੇ ਬਾਵਜੂਦ ਵੀ ਹਾਲੇ ਤੱਕ ਚੋਰਾਂ ਬਾਰੇ ਕੋਈ ਸੂਹ ਨਹੀਂ ਮਿਲੀ ਜਿਸ ਤੋਂ ਪਰੇਸ਼ਾਨ ਹੋ ਕੇ ਉਹਨਾਂ ਵੱਲੋਂ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਤੇ ਇੱਕ ਪੋਸਟ ਜਰੀਏ ਚੋਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਕੈਨਰ ਮੋਟਰਾਂ ਤੇ ਲਗਾ ਦੇਣ ਅਸੀਂ ਆਪ ਹੀ ਉਹਨਾਂ ਦੇ ਖਾਤੇ ਵਿੱਚ ਪੈਸੇ ਪਾ ਦਿਆ ਕਰਾਂਗੇ ਕਿਰਪਾ ਕਰਕੇ ਕਿਸਾਨਾਂ ਦੇ ਖੇਤਾਂ ਵਿੱਚੋਂ ਮੋਟਰਾਂ ਚੋਰੀ ਨਾ ਕਰਨ ਕਿਉਂਕਿ ਝੋਨੇ ਦੇ ਸੀਐਮ ਕਾਰਨ ਉਹਨਾਂ ਨੂੰ ਬਹੁਤ ਜਿਆਦਾ ਦਿੱਕਤ ਆ ਰਹੀ। ਕਿਸਾਨਾਂ ਦਾ ਕਹਿਣਾ ਹੈ ਕੇ ਪਹਿਲਾਂ ਤਾਂ ਚੋਰ ਸਾਡੀਆਂ ਮੋਟਰਾਂ ਚੋਰੀ ਕਰਕੇ ਵੱਡਾ ਆਰਥਿਕ ਨੁਕਸਾਨ ਪੋਹਚਾ ਰਹੇ ਹਨ ਫਿਰ ਮੁੜ ਨਵੀ ਮੋਟਰ ਲਵਾਉਣ ਲੁਈ ਦੁਗਣਾ ਖਰਚਾ ਭਰਨਾ ਪੈ ਰਿਹਾ ਨਾਲ ਇਹ ਵੀ ਡਰ ਕੇ ਕੋਈ ਜਾਨੀ ਨੁਕਸਾਨ ਨਾ ਕਰ ਜਾਣ ਕਿਉਕਿ ਗਿਰੋਹ ਦੇ ਰੂਪ ਚ ਕੰਮ ਕਰਦੇ ਨੇ ਚੋਰ। ਉਨ੍ਹਾਂ ਕਿਹਾ ਕਿ ਸਰਕਾਰ ਯਾ ਪੁਲਿਸ ਤੋਂ ਉਮੀਦ ਟੁੱਟਣ ਕਾਰਨ ਹੀ ਇਹ ਇੱਕ ਵਿਅੰਗ ਕੱਸਣ ਲੁਈ ਪੋਸਟਰ ਸੋਸ਼ਲ ਮੀਡੀਆ ਤੇ ਪਾਇਆ ਸੀ।