ਪੰਜਾਬ ਚੰਡੀਗੜ੍ਹ ਪ੍ਰਸ਼ਾਸਨ ਦਾ ਡਿਸਕੋ ਕਲੱਬ ’ਤੇ ਐਕਸ਼ਨ/ ਸੈਕਟਰ-26 ਵਿਖੇ ਸਥਿਤ ਸਾਗੇ ਬਾਏ ਬਾਦਸ਼ਾਹ ਕਲੱਬ ਸੀਲ/ ਇਨਫੋਰਸਮੈਂਟ ਵਿੰਗ ਨੇ ਕੀਤੀ ਕਾਰਵਾਈ By admin - June 2, 2026 0 2 Facebook Twitter Pinterest WhatsApp ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੇ ਸੈਕਟਰ 26 ਵਿਖੇ ਸਥਿਤ ਮਸ਼ਹੂਰ ਡਿਸਕੋ ਕਲੱਬ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਪ੍ਰਸ਼ਾਸਨ ਦੀ ਇਨਫੋਰਸਮੈਂਟ ਵਿੰਗ ਦੀ ਟੀਮ ਨੇ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਇਲਜ਼ਾਮਾਂ ਤਹਿਤ ਸਾਗੇ ਬਾਏ ਬਾਦਸ਼ਾਹ ਕਲੱਬ ਨੂੰ ਸੀਲ ਕਰ ਦਿੱਤਾ ਹੈ। ਅਧਿਕਾਰੀਆਂ ਮੁਤਾਬਕ ਕਲੱਬ ਮਾਲਕ ਨੂੰ ਉਲੰਘਣਾ ਦਾ ਨੋਟਿਸ ਜਾਰੀ ਕੀਤਾ ਸੀ ਪਰ ਤਸੱਲੀਬਖਸ਼ ਜਵਾਬ ਨਾ ਮਿਲਣ ਬਾਅਦ ਸੀਲ ਕਰਨ ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਖਬਰਾਂ ਮੁਤਾਬਕ ਕਲੱਬ ਵਿੱਚ ਇਮਾਰਤੀ ਨਿਯਮਾਂ ਅਤੇ ਪ੍ਰਵਾਨਿਤ ਯੋਜਨਾ ਨਾਲ ਸਬੰਧਤ ਕੁਝ ਉਲੰਘਣਾਵਾਂ ਦੇ ਸੰਬੰਧ ਵਿੱਚ ਲੰਬੇ ਸਮੇਂ ਤੋਂ ਮਾਮਲਾ ਚੱਲ ਰਿਹਾ ਸੀ। ਪ੍ਰਸ਼ਾਸਨ ਵੱਲੋਂ ਵਾਰ-ਵਾਰ ਨੋਟਿਸ ਭੇਜੇ ਗਏ ਸਨ, ਪਰ ਤਸੱਲੀਬਖਸ਼ ਜਵਾਬ ਅਤੇ ਨਿਯਮਾਂ ਦੀ ਪਾਲਣਾ ਨਾ ਹੋਣ ਕਾਰਨ, ਅੰਤ ਵਿੱਚ ਕਲੱਬ ਨੂੰ ਸੀਲ ਕਰਨ ਦਾ ਫੈਸਲਾ ਲਿਆ ਗਿਆ। ਦੱਸਣਯੋਗ ਹੈ ਕਿ ਮਸ਼ਹੂਰ ਰੈਪਰ ਬਾਦਸ਼ਾਹ ਦੀ ਮਾਲਕੀ ਵਾਲਾ ਇਹ ਕਲੱਬ ਪਹਿਲਾਂ ਵੀ ਵਿਵਾਦਾਂ ਵਿਚ ਰਿਹਾ ਹੈ। ਸਾਲ 2024 ਵਿੱਚ ਕਲੱਬ ਦੇ ਬਾਹਰ ਧਮਾਕੇ ਹੋਏ ਸਨ, ਜਿਸਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਨੇ ਲਈ ਸੀ ਅਤੇ ਸੰਚਾਲਕਾਂ ਤੋਂ ਕਥਿਤ ਤੌਰ ‘ਤੇ ਪ੍ਰੋਟੈਕਸ਼ਨ ਮਨੀ ਨਾ ਮਿਲਣ ਤੇ ਹਮਲੇ ਦੀ ਗੱਲ ਕਹੀ ਗਈ ਸੀ। ਹਾਲਾਂਕਿ, ਸੁਰੱਖਿਆ ਏਜੰਸੀਆਂ ਅਤੇ ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਗਈ ਸੀ ਪਰ ਹੁਣ, ਪ੍ਰਬੰਧਕੀ ਕਾਰਵਾਈ ਕਾਰਨ ਕਲੱਬ ਇੱਕ ਵਾਰ ਫਿਰ ਚਰਚਾ ਵਿਚ ਆ ਗਿਆ ਹੈ।