ਪੰਜਾਬ ਸੰਗਰੂਰ ਪੁਲਿਸ ਨੇ ਸੁਲਝਾਇਆ ਖੋਹ ਦਾ ਮਾਮਲਾ/ ਸਾਈਕਲਿਸਟਾਂ ’ਤੇ ਹਮਲਾ ਕਰ ਕੇ ਕੀਤੀ ਸੀ ਖੋਹ/ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ By admin - May 28, 2026 0 1 Facebook Twitter Pinterest WhatsApp ਸੰਗਰੂਰ ਪੁਲਿਸ ਨੇ ਸਾਈਕਲਿਸਟਾਂ ਨਾਲ ਹੋਈ ਲੁੱਟ-ਖੋਹ ਦੇ ਹਮਲੇ ਦਾ ਮਾਮਲਾ ਸੁਲਝਾ ਲਿਆ ਹੈ। ਪੁਲਿਸ ਨੇ ਘਟਨਾ ਨੂੰ 12 ਘੰਟਿਆਂ ਹੱਲ ਕਰਦਿਆਂ ਦੋ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਵੇਂ ਮੁਲਜਮਾਂ ਦੀ ਪਛਾਣ ਹਰਮਨਪ੍ਰੀਤ ਸਿੰਘ ਪੁੱਤਰ ਪਰਮਜੀਤ ਕੁਮਾਰ, ਨਿਵਾਸੀ ਖੁਰਾਣਾ ਅਤੇ ਪ੍ਰਭਜੋਤ ਸਿੰਘ ਪੁੱਤਰ ਜਸਵੀਰ ਸਿੰਘ, ਵਾਸੀ ਅਕਬਰਪੁਰ ਵਜੋਂ ਹੋਈ ਹੈ। ਪੁਲਿਸ ਨੇ ਮੁਲਜਮਾਂ ਕੋਲੋਂ ਵਾਰਦਾਤ ਵਿਚ ਵਰਤੀ ਗਈ ਜੈਨ ਕਾਰ, ਦੋ ਮੋਬਾਈਲ ਫੋਨ ਅਤੇ ਇਕ ਸਕੂਟਰ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਪੀ ਡੀ ਦਵਿੰਦਰ ਅੱਤਰੀ ਦੱਸਿਆ ਕਿ 27 ਮਈ 2026 ਨੂੰ ਪਟਿਆਲਾ ਦੀ ਕ੍ਰਿਸ਼ਨਾ ਬਸਤੀ ਦੇ ਰਹਿਣ ਵਾਲੇ ਰਾਜ ਕੁਮਾਰ ਪੁੱਤਰ ਮਗਰ ਚੰਦ ਨੇ ਸ਼ਿਕਾਇਤ ਦਰਜ ਕਰਵਾਈ ਸੀ। ਰਾਜ ਕੁਮਾਰ ਸਵੇਰੇ ਕਰੀਬ 5 ਵਜੇ ਸੰਗਰੂਰ ਤੋਂ ਪਿੰਡ ਘਾਬਦਾਂ ਵੱਲ ਸਾਈਕਲ ‘ਤੇ ਸੈਰ ਕਰਨ ਜਾ ਰਹੇ ਸਨ, ਤਾਂ ਸੰਗਰੂਰ ਵੱਲੋਂ ਆਈ ਇੱਕ ਚਿੱਟੇ ਰੰਗ ਦੀ ਜ਼ੈਨ ਕਾਰ ਵਿੱਚੋਂ ਇੱਕ ਮੂੰਹ-ਬੰਨ੍ਹਿਆ ਨੌਜਵਾਨ ਉੱਤਰਿਆ। ਉਸ ਨੇ ਰਾਜ ਕੁਮਾਰ ਨੂੰ ਘੇਰ ਲਿਆ ਅਤੇ ਉਨ੍ਹਾਂ ਦਾ ਆਈਫ਼ੋਨ 15 ਪ੍ਰੋ ਮੈਕਸ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਸ.ਪੀ. (ਇਨਵੈਸਟੀਗੇਸ਼ਨ) ਸ਼੍ਰੀ ਦਵਿੰਦਰ ਅੱਤਰੀ ਦੇ ਮਾਰਗਦਰਸ਼ਨ ਅਤੇ ਡੀ.ਐਸ.ਪੀ. ਸੰਗਰੂਰ ਦਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਥਾਣਾ ਸਦਰ ਦੇ ਮੁੱਖ ਅਫ਼ਸਰ ਥਾਨੇਦਾਰ ਅਵਤਾਰ ਸਿੰਘ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ। ਪੁਲਿਸ ਟੀਮ ਨੇ ਮੁਸਤੈਦੀ ਦਿਖਾਉਂਦੇ ਹੋਏ ਮਹਿਜ਼ 12 ਘੰਟਿਆਂ ਦੇ ਅੰਦਰ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਵਾਰਦਾਤ ‘ਚ ਵਰਤੀ ਜ਼ੈਨ ਕਾਰ, ਖੋਹਿਆ ਹੋਇਆ ਆਈਫ਼ੋਨ 15 ਪ੍ਰੋ ਮੈਕਸ (ਵੀਵੋ ਬ੍ਰਾਂਡ ਮੋਬਾਈਲ) ਅਤੇ ਇੱਕ ਐਕਟਿਵਾ ਸਕੂਟਰ (ਨੰਬਰ DL-12SE-1445) ਬਰਾਮਦ ਕੀਤਾ ਗਿਆ।