ਪੰਜਾਬ ਮੰਤਰੀ ਅਮਨ ਅਰੋੜਾ ਦਾ ਰਵਨੀਤ ਬਿੱਟੂ ’ਤੇ ਹਮਲਾ/ ਚੋਣਾਂ ਦੌਰਾਨ ਗੁੰਡਾਗਰਦੀ ਦੇ ਇਲਜ਼ਾਮ/ ਪੁਲਿਸ ਨਾਲ ਕੀਤੇ ਵਿਵਹਾਰ ਦੀ ਸਖਤ ਨਿੰਦਾ By admin - May 27, 2026 0 2 Facebook Twitter Pinterest WhatsApp ਕੈਬਨਿਟ ਅਮਨ ਅਰੋੜਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਤੇ ਵੱਡਾ ਸ਼ਬਦੀ ਹਮਲਾ ਕੀਤਾ ਹੈ। ਮੀਡੀਆ ਨੂੰ ਮੁਖਾਤਿਬ ਹੁੰਦਿਆਂ ਅਮਨ ਅਰੋੜਾ ਨੇ ਕਿਹਾ ਕਿ ਕੇਂਦਰੀ ਰਾਜ ਮੰਤਰੀ ਨੇ ਕੇਂਦਰੀ ਰਾਜ ਮੰਤਰੀ ਨੇ ਭਾਜਪਾ ਦੀਆਂ ਨੀਤੀਆ ਤਹਿਤ ਗੁੰਡਾਗਰਦੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਉਣ ਲਈ ਯਤਨ ਕੀਤੇ ਜਾ ਰਹੇ ਸਨ ਪਰ ਭਾਜਪਾ ਨੇ ਬੰਗਾਲ ਵਰਗਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੀ ਅਸੀਂ ਨਿੰਦਾ ਕਰਦੇ ਹਾਂ। ਅਰੋੜਾ ਨੇ ਕਿਹਾ ਕਿ ਜਦੋਂ ਚੋਣ ਪ੍ਰਚਾਰ ਖਤਮ ਹੋ ਜਾਂਦਾ ਹੈ, ਤਾਂ ਖੇਤਰ ਤੋਂ ਬਾਹਰ ਦਾ ਕੋਈ ਵੀ ਵਿਅਕਤੀ ਮੌਜੂਦ ਨਹੀਂ ਹੋ ਸਕਦਾ। ਜਦੋਂ ਭਾਜਪਾ ਨੇਤਾ ਨੂੰ ਅਜਿਹਾ ਕਰਨ ਤੋਂ ਰੋਕਦਿਆਂ ਬਾਹਰ ਕੱਢ ਦਿੱਤਾ ਤਾਂ ਰਵਨੀਤ ਬਿੱਟੂ ਮੌਕੇ ‘ਤੇ ਪਹੁੰਚ ਗਏ ਅਤੇ ਪੰਜਾਬ ਪੁਲਿਸ ਨਾਲ ਦੁਰਵਿਵਹਾਰ ਕੀਤਾ ਹੈ। ਅਰੋੜਾ ਨੇ ਕਿਹਾ ਕਿ ਪੰਜਾਬ ਪੁਲਿਸ ਉਹ ਫੋਰਸ ਹੈ ਜਿਸਨੇ ਪੰਜਾਬ ਨੂੰ ਮੁਸ਼ਕਲ ਸਮੇਂ ਵਿੱਚੋਂ ਬਾਹਰ ਕੱਢਿਆ। ਜੇਕਰ ਪੁਲਿਸ ਪੰਜਾਬ ਵਿੱਚ ਅਜਿਹੇ ਬੁਰੇ ਲੋਕਾਂ ਦਾ ਸਾਹਮਣਾ ਕਰ ਰਹੀ ਹੈ, ਤਾਂ ਉਨ੍ਹਾਂ ਨੇ ਆਪਣੇ ਭਾਰ ਨੂੰ ਸਾਰੇ ਨਿਯਮ ਛਿੱਕੇ ਟੰਗ ਕੇ ਡੀਐਸਪੀ ਕਿਉਂ ਨਿਯੁਕਤ ਕੀਤਾ ਸੀ।