ਬਠਿੰਡਾ ’ਚ ਭਾਜਪਾ ਆਗੂ ਸਰੂਪ ਸਿੰਗਲਾ ’ਤੇ ਹਮਲਾ/ ਗੰਨਮੈਨ ਤੇ ਰਿਸ਼ਤੇਦਾਰਾਂ ਦੇ ਲੱਗੀਆਂ ਸੱਟੀਆਂ/ ਪੁਲਿਸ ਨੇ ਪੀੜਤਾਂ ਦੇ ਬਿਆਨਾਂ ਤੇ ਜਾਂਚ ਕੀਤੀ ਸ਼ੁਰੂ

0
1

 

ਬਠਿੰਡਾ ’ਚ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ‘ਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ।  ਇਸ ਹਮਲੇ ਵਿਚ ਸਰੂਪ ਚੰਦ ਸਿੰਗਲਾ ਸਮੇਤ ਉਨ੍ਹਾਂ ਦੇ ਗੰਨਮੈਨ ਅਤੇ ਸਾਥੀਆਂ ਨੂੰ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਭਾਜਪਾ ਆਗੂ ਨੇ ਹਮਲੇ ਲਈ ਸੱਤਾਧਾਰੀ ਧਿਰ ਦੇ ਕੁੱਝ ਲੋਕਾਂ ਨੂੰ ਜ਼ਿੰਮੇਵਾਰ ਦੱਸਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ  ਉਹ ਵਾਰਡ ਨੰਬਰ ਦੋ ਵਿੱਚ ਆਪਣੇ ਸਮਰਥਕਾਂ ਦੇ ਘਰ ਜਾ ਰਹੇ ਸਨ ਕਿ ਇਸ ਦੌਰਾਨ ਵਾਰਡ ਨੰਬਰ ਦੋ ਦੇ ਆਪ ਉਮੀਦਵਾਰ ਅਤੇ ਉਸਦੇ ਸਾਥੀਆਂ ਨੇ ਉਹਨਾਂ ਉੱਪਰ ਹਮਲਾ ਕਰ ਦਿੱਤਾ। ਪੁਲਿਸ ਨੇ ਘਟਨਾ ਦੀ ਜਾਂਚ ਤੋਂ ਬਾਦ ਬਣਦੀ ਕਾਰਵਾਈ ਦੀ ਗੱਲ ਕਹੀ ਹੈ।

LEAVE A REPLY

Please enter your comment!
Please enter your name here