ਪੰਜਾਬ ਗੱਡੇ ’ਤੇ ਵੋਟ ਪਾਉਣ ਪਹੁੰਚੇ ਰਾਜਾ ਵੜਿੰਗ/ ਕੇਂਦਰ ਨੂੰ ਤੇਲ ਕੀਮਤਾਂ ਘਟਾਉਣ ਦਾ ਦਿੱਤਾ ਸੁਨੇਹਾ/ ਤੇਲ ਕੀਮਤਾਂ ’ਚ ਵਾਧੇ ਖਿਲਾਫ ਪ੍ਰਗਟਾਇਆ ਰੋਸ By admin - May 26, 2026 0 2 Facebook Twitter Pinterest WhatsApp ਕਾਂਗਰਸ ਸਾਂਸਦ ਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਅੱਜ ਗੱਡੇ ਉਤੇ ਸਵਾਰ ਹੋ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਪਹੁੰਚੇ। ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਵੀ ਮੌਜੂਦ ਰਹੀ। ਉਨ੍ਹਾਂ ਨੇ ਇਹ ਕਦਮ ਕੇਂਦਰ ਸਰਕਾਰ ਵੱਲੋਂ ਤੇਲ ਕੀਮਤਾਂ ਵਿਚ ਲਗਾਤਾਰ ਵਾਧੇ ਖਿਲਾਫ ਚੁੱਕਿਆ ਹੈ। ਗੱਡੇ ਦੀ ਸਵਾਰੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਭਾਵੇਂ ਉਨ੍ਹਾਂ ਕੋਲ ਗੱਡੀ ਵਿਚ ਤੇਲ ਪਵਾਉਣ ਦੀ ਸਮਰੱਥਾ ਹੈ ਪਰ ਤੇਲ ਕੀਮਤਾਂ ਵਿਚ ਹੋ ਰਹੇ ਵਾਧੇ ਨੇ ਆਮ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ, ਇਸ ਲਈ ਉਨ੍ਹਾਂ ਨੇ ਗੱਡੇ ਦੀ ਸਵਾਰੀ ਕਰ ਕੇ ਕੇਂਦਰ ਸਰਕਾਰ ਨੂੰ ਤੇਲ ਕੀਮਤਾਂ ਕੰਟਰੋਲ ਕਰਨ ਦਾ ਸਨੇਹਾ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ਅਤੇ ਆਮ ਆਦਮੀ ਪਾਰਟੀ ਉਤੇ ਚੋਣਾਂ ਜਿੱਤਣ ਲਈ ਲੋਕਤੰਤਰ ਦਾ ਘਾਣ ਕਰਨ ਦੇ ਇਲਜ਼ਾਮ ਵੀ ਲਾਏ।