ਪੰਜਾਬ ਗੁਰਦਾਸਪੁਰ ’ਚ ਕਿਸਾਨ ਦੀ ਕੁੱਟਮਾਰ ਕਾਰਨ ਮੌਤ/ ਵੱਟ ਦੇ ਝਗੜੇ ਨੂੰ ਲੈ ਕੇ ਕੀਤੀ ਸੀ ਕੁੱਟਮਾਰ/ ਪਰਿਵਾਰ ਨੇ ਲਾਸ਼ ਪੁਲ ’ਤੇ ਰੱਖ ਮੰਗਿਆ ਇਨਸਾਫ By admin - May 24, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਕਬਸਾ ਕਾਹਨੂੰਵਾਲ ਦੇ ਮੁਹੱਲਾ ਨਵਾਂ ਪਿੰਡ ਵਿਖੇ ਜ਼ਮੀਨੀ ਝਗੜੇ ਦੇ ਚਲਦਿਆਂ ਕਿਸਾਨ ਦਾ ਕਤਲ ਹੋ ਗਿਆ। ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ ਬਿੱਟੂ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਗੁਆਢੀਆਂ ਨਾਲ ਵੱਟ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜਿਸ ਦੇ ਚਲਦਿਆਂ ਦੂਜੀ ਧਿਰ ਨੇ ਕੁਲਵਿੰਦਰ ਸਿੰਘ ਨੂੰ ਅਗਵਾ ਕਰ ਕੇ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੇ ਢਿੱਲੀ ਕਾਰਵਾਈ ਦੇ ਇਲਜਾਮ ਲਾਉਂਦਿਆਂ ਮ੍ਰਿਤਕ ਦੀ ਲਾਸ਼ ਪੁਲ ਦੇ ਰੱਖ ਕੇ ਧਰਨਾ ਦਿੱਤਾ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਕੁਲਵਿੰਦਰ ਸਿੰਘ ਬਿੱਟੂ ਨਾਲ ਉਹਨਾਂ ਦੇ ਗੁਆਂਢੀ ਕੁਲਵੰਤ ਸਿੰਘ ਮੋਤੀ ਭਾਟੀਆ ਅਤੇ ਉਸਦੇ ਭਰਾ ਦਾ ਇੱਕ ਛੋਟੇ ਜਿਹੇ ਪਲਾਟ ਦੀ ਮਿਣਤੀ ਨੂੰ ਲੈ ਕੇ ਕਲੇਸ਼ ਚੱਲ ਰਿਹਾ ਸੀ। ਦੋਸ਼ ਲਗਾਇਆ ਗਿਆ ਹੈ ਕਿ ਅੱਜ ਜਦੋਂ ਕੁਲਵਿੰਦਰ ਸਿੰਘ ਆਪਣੀ ਝੋਨੇ ਦੀ ਪਨੀਰੀ ਨੂੰ ਪਾਣੀ ਲਾਉਣ ਗਿਆ ਸੀ ਤਾਂ ਇਹਨਾਂ ਹਮਲਾਵਰਾਂ ਨੇ ਬਿੱਟੂ ਨੂੰ ਅਗਵਾ ਕਰਕੇ ਆਪਣੇ ਫਾਰਮ ਹਾਊਸ ਦੇ ਵਿੱਚ ਪੰਜ ਸੱਤ ਹੋਰ ਅਣਪਛਾਤੇ ਸਾਥੀਆਂ ਸਮੇਤ ਇੰਨੀ ਬੇਰਹਿਮੀ ਨਾਲ ਕੀਤੀ ਕਿ ਉਸ ਦੇ ਸਰੀਰ ਦੀਆਂ ਕਈ ਹੱਡੀਆਂ ਤੋੜ ਦਿੱਤੀਆਂ। ਉਹਨਾਂ ਨੇ ਦੱਸਿਆ ਕਿ ਖੁਦ ਹਮਲਾਵਰਾਂ ਨੇ ਦੱਸਿਆ ਕਿ ਉਹ ਫਾਰਮ ਹਾਊਸ ਵਿੱਚ ਪਿਆ ਹੈ ਅਤੇ ਜਦੋਂ ਉਹਨਾਂ ਨੇ ਦੇਖਿਆ ਤਾਂ ਕੁਲਵਿੰਦਰ ਸਿੰਘ ਬਹੁਤ ਗੰਭੀਰ ਹਾਲਤ ਵਿੱਚ ਸੀ। ਉਹਨਾਂ ਨੇ ਉਸ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਧਰ ਪੁਲਿਸ ਦੀ ਢਿੱਲੀ ਕਾਰਵਾਈ ਦੇ ਚਲਦੇ ਪਰਿਵਾਰ ਨੇ ਮ੍ਰਿਤਕ ਦੇ ਸਠਿਆਲੀ ਨਾਕੇ ਤੇ ਰੱਖ ਕੇ ਧਰਨਾ ਲਗਾ ਦਿੱਤਾ ਹੈ ਅਤੇ ਪੁਲਿਸ ਅਧਿਕਾਰੀ ਪਰਿਵਾਰ ਨਾਲ ਗੱਲ ਕਰਨ ਪਹੁੰਚੇ ਹਨ ਪਰ ਫਿਲਹਾਲ ਕੋਈ ਪੁਲਿਸ ਅਧਿਕਾਰੀ ਬਿਆਨ ਦੇਣ ਨੂੰ ਤਿਆਰ ਨਹੀਂ ਹੈ।