ਪੰਜਾਬ ਬਠਿੰਡਾ ਦੇ ਮੋੜ ਮੰਡੀ ’ਚ ਬੀਜੇਪੀ ਦੀ ਨੁੱਕੜ ਮੀਟਿੰਗ/ ਸੂਬਾ ਜਨਰਲ ਸਕੱਤਰ ਦਿਆਲਦਾਸ ਸੋਢੀ ਰਹੇ ਮੌਜੂਦ/ ਪਾਰਟੀ ਉਮੀਦਵਾਰ ਦੇ ਹੱਕ ’ਚ ਕੀਤਾ ਚੋਣ ਪ੍ਰਚਾਰ By admin - May 23, 2026 0 2 Facebook Twitter Pinterest WhatsApp ਭਾਜਪਾ ਵੱਲੋਂ ਅੱਜ ਬਠਿੰਡਾ ਦੇ ਮੌੜ ਮੰਡੀ ਵਿਖੇ ਨੁੱਕੜ ਮੀਟਿੰਗਾਂ ਕਰ ਕੇ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਗਿਆ। ਸ਼ਹਿਰ ਦੇ ਵਾਰਡ ਨੰਬਰ 3 ਵਿਚ ਹੋਈ ਇਸ ਮੀਟਿੰਗ ਵਿਚ ਪਾਰਟੀ ਦਾ ਸੂਬਾ ਜਨਰਲ ਸਕੱਤਰ ਦਿਆਲ ਦਾਸ ਸੋਢੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਪਾਰਟੀ ਉਮੀਦਵਾਰ ਗੁਰਮੀਤ ਕੌਰ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਆਪਣੇ ਸੰਬੋਧਨ ਵਿਚ ਭਾਜਪਾ ਆਗੂ ਸੋਢੀ ਨੇ ਮੋੜ ਮੰਡੀ ਦੇ ਹਾਲਾਤਾਂ ਲਈ ਮੌਜੂਦਾ ਸਰਕਾਰ ਨੂੰ ਜ਼ਿੰਮੇਵਾਰ ਦਸਦਿਆਂ ਸ਼ਹਿਰ ਵਾਸੀਆਂ ਨੂੰ ਮਸਲੇ ਹੱਲ ਲਈ ਡਬਲ ਇੰਜਨ ਸਰਕਾਰ ਬਣਾਉਣ ਦੀ ਅਪੀਲ ਕੀਤੀ। ਆਪਣੇ ਸੰਬੋਧਨ ਵਿਚ ਆਗੂਆਂ ਨੇ ਕਿਹਾ ਕ ਕੇਂਦਰ ਦੀ ਮੋਦੀ ਸਰਕਾਰ ਵੱਲੋਂ ‘ਅੰਮ੍ਰਿਤ ਯੋਜਨਾ’ ਅਤੇ ‘ਸਵੱਛ ਭਾਰਤ’ ਤਹਿਤ ਕਰੋੜਾਂ ਰੁਪਏ ਭੇਜੇ ਜਾਂਦੇ ਹਨ, ਪਰ ਇੱਥੋਂ ਦੇ ਵਿਧਾਇਕਾਂ ਅਤੇ ਮੌਜੂਦਾ ਸਰਕਾਰ ਦੀ ਨਾਲਾਇਕੀ ਕਾਰਨ ਉਹ ਪੈਸਾ ਵਿਕਾਸ ‘ਤੇ ਲੱਗਿਆ ਨਜ਼ਰ ਨਹੀਂ ਆ ਰਿਹਾ। ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿਗੜ ਚੁੱਕੀ ਹੈ, ਸਾਡੀਆਂ ਭੈਣਾਂ-ਬੇਟੀਆਂ ਸੁਰੱਖਿਅਤ ਨਹੀਂ ਹਨ। ਜੇਕਰ ਪੰਜਾਬ ਨੂੰ ਬਚਾਉਣਾ ਹੈ ਅਤੇ ਵਿਕਾਸ ਕਰਨਾ ਹੈ, ਤਾਂ ਭਾਰਤੀ ਜਨਤਾ ਪਾਰਟੀ ਹੀ ਇੱਕੋ-ਇੱਕ ਬਦਲ ਹੈ।