ਕੀਰਤਪੁਰ ਸਾਹਿਬ ਨੇੜੇ ਨਹਿਰ ’ਚੋਂ 26 ਸਾਲ ਬਾਅਦ ਲੱਭੀ ਕਾਰ/ ਸਾਲ 2000 ’ਚ ਵਾਪਰਿਆ ਸੀ ਹਾਦਸਾ/ ਮਿਲੇ ਕੰਗਾਲ, ਗੋਤਾਖੋਰਾਂ ਦੀ ਮਦਦ ਨਾਲ ਕੱਢਿਆ ਬਾਹਰ

0
1

ਵਿਚ 26 ਸਾਲ ਪਹਿਲਾਂ ਡਿੱਗੀ ਇਕ ਓਮਨੀ ਵੈਨ ਨੂੰ ਬਾਹਰ ਕੱਢਿਆ ਗਿਆ। ਇਸ ਕਾਰ ਵਿਚ ਉਸ ਸਮੇਂ ਕਾਰ ਸਮੇਤ ਨਹਿਰ ਵਿਚ ਡਿੱਗੇ ਲੋਕਾਂ ਦੇ ਕੰਗਾਲ ਮੌਜੂਦ ਸਨ, ਜਿਨ੍ਹਾਂ ਨੂੰ ਵੇਖ ਕੇ ਲੋਕ ਭਾਵੁਕ ਹੋ ਗਏ। ਦਰਅਸਲ ਇਹ ਉਹ ਬਦਕਿਸਮਤ ਵੈਨ ਹੈ, ਜਿਸ ਵਿੱਚ ਸਾਲ 2000 ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰ ਨਹਿਰ ਵਿੱਚ ਸਮਾ ਗਏ ਸਨ।  ਉਸ ਸਮੇਂ ਕਾਫੀ ਭਾਲ ਤੋਂ ਬਾਦ ਵੀ ਇਨ੍ਹਾਂ ਦਾ ਕੋਈ ਸੁਰਾਖ ਨਹੀਂ ਸੀ ਲੱਗ ਸਕਿਆ ਪਰ ਅੱਜ ਗੋਤਾਖੋਰਾ ਦੀ ਮਦਦ ਨਾਲ ਕਾਰ ਲੱਭਣ ਬਾਅਦ 26 ਸਾਲ ਪੁਰਾਣੇ ਜ਼ਖਮੀ ਮੁੜ ਤਾਜ਼ਾ ਹੋ ਗਏ ਹਨ।
ਜਾਣਕਾਰੀ ਅਨੁਸਾਰ ਅੱਜ ਤੋਂ 26 ਸਾਲ ਪਹਿਲਾਂ ਸਾਲ 2000 ਵਿੱਚ ਥਾਣਾ ਕੀਰਤਪੁਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਕੋਟਲਾ ਦਾ ਇਹ ਪਰਿਵਾਰ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਖੁਸ਼ੀ-ਖੁਸ਼ੀ ਆਪਣੀ ਮਾਰੂਤੀ ਓਮਨੀ ਵੈਨ ਰਾਹੀਂ ਪਿੰਡ ਪਰਤ ਰਿਹਾ ਸੀ। ਇਸੇ ਦੌਰਾਨ ਗੱਡੀ ਬੇਕਾਬੂ ਹੋ ਕੇ ਭਾਖੜਾ ਨਹਿਰ ਵਿੱਚ ਜਾ ਡਿੱਗੀ। ਉਸ ਸਮੇਂ ਪਰਿਵਾਰ ਵਾਲਿਆਂ ਅਤੇ ਪਿੰਡ ਵਾਸੀਆਂ ਨੇ ਲਾਸ਼ਾਂ ਅਤੇ ਗੱਡੀ ਨੂੰ ਲੱਭਣ ਲਈ ਦਿਨ-ਰਾਤ ਇੱਕ ਕਰ ਦਿੱਤਾ ਸੀ। ਇੱਥੋਂ ਤੱਕ ਕਿ ਇਲਾਕੇ ਦੇ ਲੋਕਾਂ ਨੇ ਦੋ ਤੋਂ ਢਾਈ ਲੱਖ ਰੁਪਏ ਇਕੱਠੇ ਕਰਕੇ ਵਿਸ਼ੇਸ਼ ਗੋਤਾਖੋਰਾਂ ਦੀਆਂ ਟੀਮਾਂ ਵੀ ਬੁਲਾਈਆਂ ਸਨ, ਪਰ ਨਹਿਰ ਦੇ ਤੇਜ਼ ਵਹਾਅ ਕਾਰਨ ਉਦੋਂ ਕੁਝ ਵੀ ਹੱਥ ਨਹੀਂ ਸੀ ਲੱਗ ਸਕਿਆ ਅਤੇ ਪਰਿਵਾਰ ਦਾ ਕੋਈ ਥਹੁ-ਪਤਾ ਨਹੀਂ ਚੱਲਿਆ ਸੀ।
ਇਸ ਤੋਂ ਪਰਦਾ ਉਸ ਵੇਲੇ ਉਠਿਆ ਜਦੋਂ ਗੋਤਾਖੋਰ ਕਮਲਪ੍ਰੀਤ ਸੈਣੀ ਭਾਖੜਾ ਨਹਿਰ ਵਿੱਚ ਕਿਸੇ ਹੋਰ ਵਿਅਕਤੀ ਦੀ ਲਾਸ਼ ਦੀ ਭਾਲ ਕਰ ਰਹੇ ਸਨ ਕਿ ਉਨ੍ਹਾਂ ਨੂੰ ਨਹਿਰ ਦੀ ਅਥਾਹ ਡੂੰਘਾਈ ਵਿੱਚ ਇੱਕ ਕਾਰ ਫਸੀ ਹੋਈ ਦਿਖਾਈ ਦਿੱਤੀ। ਕਮਲਪ੍ਰੀਤ ਸੈਣੀ ਨੇ ਤੁਰੰਤ ਮੁਸਤੈਦੀ ਦਿਖਾਉਂਦਿਆਂ ਨਹਿਰ ਦੇ ਅੰਦਰ ਹੀ ਉਸ ਕਾਰ ਨੂੰ ਮਜ਼ਬੂਤ ਰੱਸਿਆਂ ਨਾਲ ਬੰਨ੍ਹ ਦਿੱਤਾ। ਅੱਜ ਸਥਾਨਕ ਪ੍ਰਸ਼ਾਸਨ ਅਤੇ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਪਿੰਡ ਵਾਸੀਆਂ ਦੀ ਮਦਦ ਨਾਲ ਰੱਸਿਆਂ ਦੇ ਸਹਾਰੇ ਇਸ ਓਮਨੀ ਵੈਨ ਨੂੰ ਸਖ਼ਤ ਮੁਸ਼ੱਕਤ ਤੋਂ ਬਾਅਦ ਨਹਿਰ ‘ਚੋਂ ਬਾਹਰ ਖਿੱਚਿਆ ਗਿਆ। ਵੈਨ ਨੂੰ ਦੇਖ ਕੇ ਉੱਥੇ ਮੌਜੂਦ ਹਰ ਸ਼ਖਸ ਦੀ ਅੱਖ ਨਮ ਹੋ ਗਈ।

LEAVE A REPLY

Please enter your comment!
Please enter your name here