ਮੋਗਾ ਪੁਲਿਸ ਦਾ ਨਸ਼ਾ ਤਸਕਰਾਂ ਖਿਲਾਫ ਵੱਡਾ ਐਕਸ਼ਨ/ ਦੋ ਵੱਡੇ ਸਮੱਗਲਰਾਂ ਸਾਢੇ 5 ਕਰੋੜ ਦੀ ਜਾਇਦਾਦ ਜ਼ਬਤ/ ਕੋਠੀਆਂ ਤੇ ਜ਼ਮੀਨ ’ਤੇ ਲਾਏ ਕੁਰਕੀ ਦੇ ਫਲੈਕਸੀ ਬੋਰਡ

0
1

 

ਮੋਗਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਕੜੀ ਹੇਠ ਮੋਗਾ ਪੁਲਿਸ ਨੇ ਪਿੰਡ ਦੋਲੇਵਾਲਾ ਦੇ ਦੋ ਕਥਿਤ ਵੱਡੇ ਨਸ਼ਾ ਸਮੱਗਲਰਾਂ ਦੀ ਤਕਰੀਬਨ ਸਾਢੇ 5 ਕਰੋੜ ਰੁਪਏ ਦੀ ਜਾਇਦਾਦ ਫਰੀਜ਼ ਕੀਤੀ ਹੈ। ਪੁਲਿਸ ਵੱਲੋਂ ਜੰਡ ਸਿੰਘ ਅਤੇ ਅਰਸਾਲ ਸਿੰਘ ਦੀਆਂ ਕੋਠੀਆਂ, ਜ਼ਮੀਨ-ਜਾਇਦਾਦ ਅਤੇ ਵਾਹਨਾਂ ਸਮੇਤ ਹੋਰ ਸੰਪਤੀਆਂ ਨੂੰ ਫਰੀਜ਼ ਕਰਨ ਲਈ ਉਨ੍ਹਾਂ ਦੇ ਘਰਾਂ ਦੇ ਬਾਹਰ ਸਰਕਾਰੀ ਹੁਕਮਾਂ ਦੀਆਂ ਕਾਪੀਆਂ ਚਸਪਾ ਕੀਤੀਆਂ ਗਈਆਂ। ਨਾਲ ਹੀ ਫਲੈਕਸੀ ਬੋਰਡ ਵੀ ਲਗਾਏ ਗਏ ਹਨ, ਤਾਂ ਜੋ ਕੋਈ ਵੀ ਵਿਅਕਤੀ ਇਸ ਜਾਇਦਾਦ ਦੀ ਖਰੀਦੋ-ਫਰੋਖ਼ਤ ਨਾ ਕਰ ਸਕੇ। ਡੀਐਸਪੀ ਧਰਮਕੋਟ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਸਮੱਗਲਰਾਂ ਖ਼ਿਲਾਫ਼ ਐਨਡੀਪੀਐਸ ਐਕਟ ਅਤੇ ਹੋਰ ਧਾਰਾਵਾਂ ਤਹਿਤ ਮਾਮਲੇ ਦਰਜ ਹਨ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਉਨ੍ਹਾਂ ਵੱਲੋਂ ਬਣਾਈ ਗਈ ਇਹ ਸੰਪਤੀ ਗੈਰ-ਕਾਨੂੰਨੀ ਤਰੀਕੇ ਨਾਲ ਹਾਸਲ ਕੀਤੀ ਗਈ ਸੀ।ਉਨ੍ਹਾਂ ਦੱਸਿਆ ਕਿ ਮੋਗਾ ਪੁਲਿਸ ਵੱਲੋਂ ਮਾਣਯੋਗ ਭਾਰਤ ਸਰਕਾਰ ਦੇ ਵਿੱਤ ਵਿਭਾਗ ਦੇ ਸਮਰਥ ਅਧਿਕਾਰੀ ਤੋਂ ਮਨਜ਼ੂਰੀ ਪ੍ਰਾਪਤ ਕਰਨ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਫਰੀਜ਼ ਕੀਤੀ ਗਈ ਸੰਪਤੀ ਦੀ ਕੁੱਲ ਕੀਮਤ ਕਰੀਬ ਸਾਢੇ 5 ਕਰੋੜ ਰੁਪਏ ਆਂਕੀ ਗਈ ਹੈ।ਡੀਐਸਪੀ ਬਰਾੜ ਨੇ ਕਿਹਾ ਕਿ ਪੁਲਿਸ ਦਾ ਮਕਸਦ ਨਸ਼ੇ ਦੀ ਚੇਨ ਨੂੰ ਤੋੜਨਾ ਹੈ ਅਤੇ ਭਵਿੱਖ ਵਿੱਚ ਵੀ ਨਸ਼ਾ ਤਸਕਰਾਂ ਖ਼ਿਲਾਫ਼ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ। ਉਨ੍ਹਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੋ ਲੋਕ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹਨ, ਉਹ ਤੁਰੰਤ ਇਹ ਧੰਦਾ ਬੰਦ ਕਰ ਦੇਣ, ਨਹੀਂ ਤਾਂ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।

LEAVE A REPLY

Please enter your comment!
Please enter your name here