ਬਠਿੰਡਾ ਪੁਲਿਸ ਨੇ ਸੁਲਝਾਇਆ ਲੁੱਟ ਦਾ ਮਾਮਲਾ/ 4 ਲੁਟੇਰਿਆਂ ’ਚੋਂ ਦੋ ਨੂੰ ਕੀਤਾ ਗ੍ਰਿਫਤਾਰ/ ਨਕਲੀ ਪਿਸਟਲ ਦਿਖਾ ਕੇ ਖੋਹੇ ਸੀ 5 ਹਜ਼ਾਰ

0
1

 

ਬਠਿੰਡਾ ਸਿਵਲ ਲਾਈਨ ਦੀ ਪੁਲਿਸ ਨੇ ਦੁਕਾਨ ਮਾਲਕ ਤੋਂ ਹੋਈ ਖੋਹ ਦਾ ਮਾਮਲਾ ਸੁਲਝਾ ਲਿਆ ਹੈ। ਪੁਲਿਸ ਨੇ ਘਟਨਾ ਵਿਚ ਸ਼ਾਮਲ 4 ਲੁਟੇਰਿਆਂ ਵਿਚੋਂ ਦੋ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦੇ ਦੱਸਣ ਮੁਤਾਬਕ ਲੰਘੀ 16 ਮਈ ਦੀ ਰਾਤ ਨੂੰ ਦੁਕਾਨ ਬੰਦ ਕਰ ਕੇ ਪਰਤ ਰਹੇ ਵਿਅਕਤੀ ਲੁਟੇਰਿਆਂ ਨੇ ਨਕਦੀ ਪਿਸਟਲ ਦਿਖਾ ਕੇ 5 ਹਜ਼ਾਰ ਖੋਹ ਲਏਸ ਸੀ। ਪੁਲਿਸ ਨੇ ਪੀੜਤ ਦੇ ਬਿਆਨਾਂ ਉਤੇ ਕਾਰਵਾਈ ਕਰਦਿਆਂ ਰੋਸ਼ਨ ਸਿੰਘ ਤੇ ਸੂਰਮ ਕੁਮਾਰ ਨਾਮ ਦੇ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਫਰਾਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here