ਮੋਗਾ ’ਚ ਸਰਕਾਰੀ ਕਾਲਜ ’ਤੇ ਡਿੱਗੀ ਅਸਮਾਨੀ ਬਿਜਲੀ/ ਜਰਨੇਟਰ ਨੂੰ ਅੱਗ ਲੱਗਣ ਕਾਰਨ ਮੱਚੀ ਦਹਿਸ਼ਤ/ ਕਾਲਜ ਸਟਾਫ ਤੇ ਪੁਲਿਸ ਨੇ ਪਾਇਆ ਕਾਬੂ

0
1

ਮੋਗਾ ਦੇ ਪਿੰਡ ਢੁੱਡੀਕੇ ਸਥਿਤ ਸਰਕਾਰੀ ਕਾਲਜ ਵਿੱਚ ਹਾਲਾਤ ਉਸ ਸਮੇਂ  ਅਫਰਾ-ਤਫਰੀ ਵਾਲੇ ਬਣ ਗਏ ਜਦੋਂ ਕਾਲਜ ਦੇ ਇਲੈਕਟ੍ਰਿਕ ਪੈਨਲ ‘ਤੇ ਅਚਾਨਕ ਅਸਮਾਨੀ ਬਿਜਲੀ ਡਿੱਗ ਪਈ। ਬਿਜਲੀ ਸਪਲਾਈ ਸਿਸਟਮ ਰਾਹੀਂ ਕਰੰਟ ਜਨਰੇਟਰ ਤੱਕ ਪਹੁੰਚਣ ਕਾਰਨ ਜਨਰੇਟਰ ਨੂੰ ਅੱਗ ਲੱਗ ਗਈ। ਘਟਨਾ ਵੇਲੇ ਕਾਲਜ ਵਿੱਚ ਪ੍ਰੀਖਿਆਵਾਂ ਚੱਲ ਰਹੀਆਂ ਸਨ, ਜਿਸ ਕਾਰਨ ਕੁਝ ਸਮੇਂ ਲਈ ਦਹਿਸ਼ਤ ਦਾ ਮਾਹੌਲ ਬਣ ਗਿਆ। ਕਾਲਜ ਸਟਾਫ ਨੇ ਪੁਲਿਸ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ।
ਮੌਕੇ ‘ਤੇ ਮੌਜੂਦ ਕਾਲਜ ਸਟਾਫ ਨੇ ਤੁਰੰਤ ਸੂਝਬੂਝ ਦਿਖਾਉਂਦਿਆਂ ਮਿੱਟੀ ਪਾ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਥਾਣਾ ਅਜੀਤਵਾਲ ਦੇ ਮੁਖੀ ਰਾਜ ਸਿੰਘ ਵੀ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਸਟਾਫ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾ ਲਿਆ। ਸਮੇਂ ਸਿਰ ਕੀਤੀ ਕਾਰਵਾਈ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ। ਹਾਲਾਂਕਿ ਜਨਰੇਟਰ ਦੇ ਬਿਜਲੀ ਸਪਲਾਈ ਵਾਲੇ ਹਿੱਸੇ ਨੂੰ ਕੁਝ ਨੁਕਸਾਨ ਪਹੁੰਚਿਆ ਹੈ, ਪਰ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਵ ਰਿਹਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here