ਵਿਧਾਇਕ ਸ਼ੈਰੀ ਕਲਸੀ ਦਾ ਨਿਗਮ ਚੋਣਾਂ ਬਾਰੇ ਬਿਆਨ/ ਸਫਾਈ ਤੇ ਵਿਕਾਸ ਦੇ ਨਾਮ ’ਤੇ ਚੋਣ ਲੜਣ ਦਾ ਐਲਾਨ/ ਬਟਾਲਾ ਸ਼ਹਿਰ ਨੂੰ ਕੂੜਾ ਮੁਕਤ ਕਰਨ ਦਾ ਦਾਅਵਾ

0
1

ਪੰਜਾਬ ਅੰਦਰ ਨਗਰ ਨਿਗਮ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਸਿਆਸੀ ਧਿਰਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਗੱਲ ਜੇਕਰ ਬਟਾਲਾ ਸ਼ਹਿਰ ਦੀ ਕੀਤੀ ਜਾਵੇ ਤਾਂ ਇੱਥੋਂ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਇਸ ਵਾਰ ਚੋਣਾਂ ਵਿਕਾਸ ਤੇ ਸਫਾਈ ਦੇ ਨਾਮ ਤੇ ਲੜਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ 75 ਸਾਲ ਬੀਤਣ ਬਾਅਦ ਵੀ ਬਟਾਲਾ ਸ਼ਹਿਰ ਕੋਲ ਕੂੜਾ ਸੁੱਟਣ ਲਈ ਆਪਣੀ ਜ਼ਮੀਨ ਮੌਜੂਦ ਨਹੀਂ ਹੈ, ਜਿਸ ਦੇ ਚਲਦਿਆਂ ਕੂੜੇ ਦੇ ਨਿਪਟਾਰੇ ਦੀ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬਟਾਲਾ ਸ਼ਹਿਰ ਵਿਚ ਆਮ ਆਦਮੀ ਪਾਰਟੀ ਦਾ ਮੇਅਰ ਬਣ ਜਾਂਦਾ ਹੈ ਤਾਂ ਉਹ ਸ਼ਹਿਰ ਨੂੰ ਕੂੜੇ ਤੋਂ ਨਿਜ਼ਾਤ ਦਿਵਾ ਕੇ ਹੋਰ ਤੇਜ਼ੀ ਨਾਲ ਵਿਕਾਸ ਕੰਮ ਪੂਰੇ ਕਰਵਾਉਣਗੇ।

LEAVE A REPLY

Please enter your comment!
Please enter your name here