ਜਲਾਲਾਬਾਦ ’ਚ ਵਿਰਾਸਤੀ ਇਮਾਰਤਾਂ ਦੀ ਹੋਵੇਗੀ ਕਾਇਆਕਲਪ/ ਵਿਧਾਇਕ ਗੋਡਲੀ ਕੰਬੋਜ਼ ਵੱਲੋਂ 14 ਨੀਂਹ ਪੱਥਰ/ ਰਾਣੀ ਮਹਿਲ ਤੇ ਪੁਰਾਣੀ ਤਹਿਸੀਲ ਉਸੇ ਦਿੱਖ ’ਚ ਹੋਵੇਗੀ ਤਿਆਰ

0
1

ਪੰਜਾਬ ਸਰਕਾਰ ਵੱਲੋਂ ਜਲਾਲਾਬਾਦ ਵਿਖੇ ਸਥਿਤ ਪੁਰਾਣੀਆਂ ਦੇ ਵਿਰਾਸਤੀ ਇਮਾਰਤਾਂ ਨੂੰ ਉਸੇ ਰੂਪ ਵਿਚ ਸੁਰੱਖਿਅਤ ਕਰਨ ਦਾ ਬੀੜਾ ਚੁੱਕਿਆ ਹੈ। ਇਸੇ ਤਹਿਤ ਅੱਜ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਵੱਲੋਂ ਕਰੋੜਾ ਦੀ ਲਾਗਤ ਨਾਲ ਪੂਰੇ ਹੋਣ ਵਾਲੀਆਂ 14 ਥਾਵਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਸੇ ਤਹਿਤ ਜਲਾਲਾਬਾਦ ਦੀ ਪੁਰਾਣੀ ਤਹਿਸੀਲ ਦੀ ਇਮਾਰਤ ਨੂੰ ਦੁਬਾਰਾ ਰੈਨੋਵੇਟ ਕਰ ਉਥੇ ਮਿਊਜ਼ੀਅਮ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ। ਇਸੇ ਤਰ੍ਹਾਂ ਹੀ ਜਲਾਲਾਬਾਦ ਦੇ ਰਾਣੀ ਮਹਿਲ ਦੀ ਇਮਾਰਤ ਨੂੰ ਦੁਬਾਰਾ ਤੋਂ ਰੈਨੋਵੇਟ ਕਰ ਉਥੇ ਲਾਈਬ੍ਰੇਰੀ ਬਣਾਉਣ ਦਾ ਨੀਹ ਪੱਥਰ ਰੱਖਿਆ ਗਿਆ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਨੇ ਕਿਹਾ ਕਿ ਪੁਰਾਣੇ ਸਰਕਾਰਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਪਰ ਉਹ ਹੁਣ ਇਹਨਾਂ ਪੁਰਾਣੀਆਂ ਵਿਰਾਸਤੀਆਂ ਇਮਾਰਤਾਂ ਨੂੰ ਮੁੜ ਤੋਂ ਉਹਨਾਂ ਦੀ ਉਸੇ ਦਿੱਖ ਦੇ ਵਿੱਚ ਤਿਆਰ ਕਰਵਾਉਣਗੇ। ਵਿਧਾਇਕ ਦੇ ਵੱਲੋਂ ਆਪਣੇ ਅਖਤਿਆਰੀ ਫੰਡ ਦੇ ਵਿੱਚੋਂ ਡੇਢ ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹਨਾਂ ਪੁਰਾਣੀਆਂ ਇਮਾਰਤਾਂ ਨੂੰ ਮੁੜ ਤਿਆਰ ਕਰਾਉਣ ਦਾ ਨਹੀਂ ਪੱਥਰ ਰੱਖਿਆ ਗਿਆ ਹੈ।

LEAVE A REPLY

Please enter your comment!
Please enter your name here