ਸੰਗਰੂਰ ਵਿਖੇ ਬੇਅਦਬੀ ਕਾਨੂੰਨ ਨੂੰ ਲੈ ਕੇ ਸਮਾਗਮ/ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ/ ਮੁੱਖ ਮੰਤਰੀ ਮਾਨ ਨੇ ਕੀਤੀ ਸ਼ਿਰਕਤ

0
2

ਸੰਗਰੂਰ ਦੇ ਗੁਰਦੁਆਰਾ ਜੋਤੀਸਰ ਸਾਹਿਬ ਵਿਖੇ ਬੇਅਦਬੀ ਕਾਨੂੰਨ ਬਣਨ ਦੇ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਿਰਕਤ ਕੀਤੀ ਗਈ। ਮੀਡੀਆ ਨਾਲ ਗੱਲਬਾਤ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਅਸੀਂ ਗੁਰੂ ਮਹਾਰਾਜ ਦਾ ਸ਼ੁਕਰ ਕਰਦੇ ਹਾਂ ਜਿਨਾਂ ਨੇ ਸਾਡੇ ਕੋਲੋਂ ਇਹ ਸੇਵਾ ਕਰਵਾਈ ਹੈ। ਮੁੱਖ ਮੰਤਰੀ ਮਾਨ ਨੇ ਪੀਐਮ ਮੋਦੀ ਦੇ ਬਿਆਨ ਉਤੇ ਤੰਜ਼ ਕੱਸਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਮੇਕ ਇਨ ਇੰਡੀਆ ਵਰਗੀਆਂ ਕਈ ਸਕੀਮਾਂ ਚਲਾਈਆਂ ਸੀ ਪਰ ਐਫਡੀਆਈ ਰਾਹੀਂ ਸਾਰਾ ਕੁਝ ਵਿਦੇਸ਼ੀ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸਾਹਿਬ ਅਗਰ ਚਾਹੁੰਦੇ ਹਨ ਕਿ ਦੇਸ਼ ਦੀਆਂ ਬਣੀਆਂ ਚੀਜ਼ਾਂ ਦੇਸ਼ ਵਿੱਚ ਵਿਕਣ ਤਾਂ ਅਮਰੀਕਾ ਨਾਲ ਸਮਝੌਤੇ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਨੇ ਵੋਟਾਂ ਖਾਤਰ ਚੁੱਪੀ ਧਾਰੀ ਹੋਈ ਸੀ ਅਤੇ ਹੁਣ ਬੰਗਾਲ ਚੋਣਾਂ ਜਿੱਤਣ ਬਾਅਦ ਇਹ ਐਲਾਨ ਕਰ ਦਿੱਤਾ, ਜਿਸ ਤੋਂ ਸਰਕਾਰ ਦੀ ਮਨਸ਼ਾ ਜਾਹਰ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਪੀਐਮ ਮੋਦੀ ਕਹਿ ਦੇਣ ਕਿ ਥਾਲੀਆਂ ਖੜਕਾ ਦੇਵੋ ਤਾਂ ਹਾਲਾਤ ਠੀਕ ਹੋ ਜਾਣਗੇ। ਬੇਅਦਬੀ ਕਾਨੂੰਨ ਬਾਰੇ ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਘਰਾਂ ਵਿੱਚ ਗੁਟਕਾ ਸਾਹਿਬ ਜਾਂ ਪੋਥੀਆਂ ਰੱਖੇ ਹੋਏ ਹਨ,, ਉਹਨਾਂ ਨੂੰ ਕੋਈ ਡਰ ਨਹੀਂ। ਉਹ ਮਰਿਆਦਾ ਨਾਲ ਰੱਖਣ ਉਹਨਾਂ ਉੱਪਰ ਕਿਸੇ ਕਿਸਮ ਦਾ ਕੋਈ ਕਾਰਵਾਈ ਨਹੀਂ ਹੋਵੇਗੀ ਜੋ ਲੋਕ ਬੇਅਦਬੀ ਕਰਨਗੇ ਉਹਨਾਂ ਉੱਪਰ ਹੀ ਕਾਰਵਾਈ ਹੋਵੇਗੀ।

 

LEAVE A REPLY

Please enter your comment!
Please enter your name here