ਪੰਜਾਬ ਨੰਗਲ ਵਾਸੀਆਂ ਨੂੰ ਮਿਲੀ ਆਧੁਨਿਕ ਲਾਇਬ੍ਰੇਰੀ/ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੀਤਾ ਉਦਘਾਟਨ By admin - May 9, 2026 0 5 Facebook Twitter Pinterest WhatsApp ਨੰਗਲ ਦੇ ਸ਼ਿਵਾਲਿਕ ਐਵੀਨਿਊ ਫੇਸ-1 ਵਿਖੇ ਖੰਡਰ ਹਾਲਤ ਲਾਇਬ੍ਰੇਰੀ ਨੂੰ ਨਵਾਂ ਰੂਪ ਦੇ ਕੇ ਲੋਕ ਅਰਪਨ ਕਰ ਦਿੱਤਾ ਗਿਆ ਹੈ। ਇਸ ਅਤੀ ਆਧੁਨਿਕ ਲਾਇਬ੍ਰੇਰੀ ਦਾ ਉਦਘਾਟਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਇਸ ਲਾਈਬ੍ਰੇਰੀ ਵਿੱਚ ਬੱਚੀਆਂ ਦੀ ਪੜ੍ਹਾਈ ਵਿਚ ਕੰਮ ਆਉਣ ਵਾਲੀ ਹਰ ਕਿਤਾਬ ਉਪਲਬਧ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇੱਥੇ ਮੌਜੂਦ ਲਾਇਬ੍ਰੇਰੀ ਖੰਡਰ ਰੂਪ ਬਣ ਚੁੱਕੀ ਸੀ, ਜਿਸ ਨੂੰ ਸਥਾਨਕ ਵਾਸੀਆਂ ਦੀ ਮੰਗ ਉਤੇ ਆਧੁਨਿਕ ਰੂਪ ਦੇ ਕੇ ਲੋਕ ਅਰਪਨ ਕੀਤਾ ਗਿਆ ਹੈ। ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਲਾਇਬ੍ਰੇਰੀ ਵਿਚ ਕਿਤਾਬਾਂ ਤੋਂ ਇਲਾਵਾ ਹਰ ਸਹੂਲਤ ਮੁਹੱਈਆ ਕਰਵਾਈ ਗਈ ਹੈ। ਸਥਾਨਕ ਵਾਸੀਆਂ ਨੇ ਲਾਇਬ੍ਰੇਰੀ ਖੋਲ੍ਹਣ ਲਈ ਮੰਤਰੀ ਹਰਜੋਤ ਬੈਂਸ ਦਾ ਧੰਨਵਾਦ ਕੀਤਾ ਹੈ।