ਪੰਜਾਬ ਅਕਾਲੀ ਦਲ ਨੇ ਈਡੀ ਰੇਡ ਨੂੰ ਲੈ ਕੇ ਘੇਰੀ ਸਰਕਾਰ/ ਈਡੀ ਛਾਪਿਆਂ ਨੂੰ ਸਿਆਸੀ ਰੰਜ਼ਿਸ਼ ਕਹਿਣ ’ਤੇ ਚੁੱਕੇ ਸਵਾਲ/ ਕਿਹਾ, ਈਡੀ ਦੀ ਕਾਰਵਾਈ ਨੇ ਭ੍ਰਿਸ਼ਟ ਚਿਹਰਾ ਨੰਗਾ ਕੀਤਾ By admin - May 9, 2026 0 1 Facebook Twitter Pinterest WhatsApp ਸ਼੍ਰੋਮਣੀ ਅਕਾਲੀ ਦਲ ਨੇ ਈਡੀ ਦੀਆਂ ਰੇਡਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਉਤੇ ਲਿਆ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਪਾਰਟੀ ਬੁਲਾਰਾ ਅਰਸ਼ਦੀਪ ਕਲੇਰ ਨੇ ਕਿਹਾ ਕਿ ਈਡੀ ਦੀਆਂ ਰੇਡਾਂ ਦੌਰਾਨ ਮਿਲੀ ਨਕਦੀ ਨੇ ਸਾਰੇ ਸ਼ੰਕੇ ਦੂਰ ਕਰ ਦਿੱਤੇ ਹਨ ਪਰ ਮੁੱਖ ਮੰਤਰੀ ਅਜੇ ਵੀ ਇਸ ਨੂੰ ਸਿਆਸੀ ਰੰਜ਼ਿਸ਼ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਈਡੀ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਾਮ ਦਾ ਜ਼ਿਕਰ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਮੰਤਰੀਆਂ ਅਤੇ ਬਿਲਡਰਾਂ ਦਾ ਗਠਜੋੜ ਚੱਲ ਰਿਹਾ ਹੈ, ਜਿਸ ਬਾਰੇ ਸਰਕਾਰ ਨੂੰ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।