ਪੰਜਾਬ ਮੰਤਰੀ ਅਮਨ ਅਰੋੜਾ ਦਾ ਈਡੀ ਦੇ ਦਾਅਵਿਆਂ ਨੂੰ ਚੈਲੰਜ/ ਦੋਸ਼ਾਂ ਨੂੰ ਦੱਸਿਆ ਝੂਠ ਦਾ ਪੁਲੰਦਾ/ ਦੋਸ਼ ਸਾਬਤ ਹੋਣ ’ਤੇ ਸਿਆਸਤ ਛੱਡਣ ਦੀ ਚੁਨੌਤੀ By admin - May 8, 2026 0 2 Facebook Twitter Pinterest WhatsApp ਕੈਬਨਿਟ ਮੰਤਰੀ ਅਮਨ ਅਰੋੜਾ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਨਫਰੰਸ ਕਰ ਕੇ ਈਡੀ ਦੀ ਰੇਡ ਤੋਂ ਬਾਦ ਖੁਦ ਬਾਰੇ ਚੱਲ ਰਹੀਆਂ ਚਰਚਾਵਾਂ ਬਾਰੇ ਜਵਾਬ ਦਿੱਤਾ ਹੈ। ਆਪਣੇ ਸੰਬੋਧਨ ਵਿਚ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਦਾ ਇਸ ਮਸਲੇ ਨਾਲ ਕੋਈ ਸਬੰਧ ਨਹੀਂ ਹੈ ਪਰ ਉਨ੍ਹਾਂ ਖਿਲਾਫ ਕੂੜ ਪ੍ਰਚਾਰ ਕਰ ਕੇ ਗਲਤ ਬਿਰਤਾਂਤ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਈਡੀ ਵੱਲੋਂ ਜਾਰੀ ਸਟੇਟਸਮੈਂਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਈਡੀ ਵੱਲੋਂ ਬਦਨਾਮ ਕਰਨ ਦੀ ਮਨਸ਼ਾ ਨਾਲ ਮੇਰਾ ਨਾਮ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨਾਵਾਂ ਨਾਲ ਮੇਰਾ ਨਾਮ ਜੋੜਿਆ ਜਾ ਰਿਹਾ ਹੈ, ਉਹ ਨਾਮ ਖੁਦ ਪਹਿਲੀ ਵਾਰ ਸੁਣੇ ਹਨ। ਉਨ੍ਹਾਂ ਕਿਹਾ ਕਿ ਗੋਰਵ ਧੀਰ ਨਾਲ ਉਨ੍ਹਾਂ ਦੀ ਯਾਰੀ ਜ਼ਰੂਰ ਹੈ ਪਰ ਸਾਡਾ ਕਿਸੇ ਗਲਤ ਕੰਮ ਨਾਲ ਕੋਈ ਵਾਹ-ਵਾਸਤਾ ਨਹੀਂ ਹੈ। ਅਮਨ ਅਰੋੜਾ ਨੇ ਈਡੀ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਮੈਂ ਈਡੀ ਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਪੁੱਛਗਿੱਛ ਲਈ ਸੱਦੋ, ਮੇਰੇ ਫੋਨ ਦੀ ਫੋਰੈਂਸਿਕ ਜਾਂਚ ਕਰਵਾਓ। ਇਸ ਮਾਮਲੇ ਵਿੱਚ ਸੁਰੇਸ਼ ਕੁਮਾਰ ਬਜਾਜ, ਅਜੈ ਸਹਿਗਲ, ਨਿਤਿਨ ਗੋਹਿਲ ਅਤੇ ਪ੍ਰਿਤਪਾਲ ਢੀਂਡਸਾ ਵਰਗੇ ਲੋਕਾਂ ਦੇ ਨਾਂਅ ਵੀ ਸ਼ਾਮਲ ਦੱਸੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਗੌਰਵ ਧੀਰ ਤੋਂ ਬਗੈਰ ਇਸ ਮਾਮਲੇ ਵਿੱਚ ਸ਼ਾਮਲ ਕਿਸੇ ਵੀ ਹੋਰ ਸ਼ਖ਼ਸ ਦਾ ਨੰਬਰ ਕਦੇ ਮੇਰੇ ਫੋਨ ਵਿੱਚ ਸੇਵ ਵੀ ਹੋਇਆ ਤਾਂ ਮੇਰੇ ਉੱਤੇ ਕਾਰਵਾਈ ਕਰ ਲੈਣਾ।” ਉਨ੍ਹਾਂ ਕਿਹਾ ਕਿ ਜੇਕਰ ਈਡੀ ਜਾਂ ਕੋਈ ਵੀ ਹੋਰ ਏਜੰਸੀ ਮੇਰੇ ਵਿਰੁੱਧ ਇੱਕ ਰੁਪਏ ਦੀ ਵੀ ਨਜਾਇਜ਼ ਲੈਣ-ਦੇਣ ਜਾਂ ਹੇਰਾਫੇਰੀ ਸਾਬਤ ਕਰ ਦੇਵੇ ਤਾਂ ਮੈਂ ਰਾਜਨੀਤੀ ਤੋਂ ਸੰਨਿਆਸ ਲੈ ਲਵਾਂਗਾ।