ਪੰਜਾਬ ਗੁਰਦਾਸਪੁਰ ਦੇ ਪਿੰਡ ਧੂਤ ’ਚ ਕਿਸਾਨ ਦੀ ਹਵੇਲੀ ਨੂੰ ਅੱਗ/ ਤੂੜੀ ਤੇ ਹੋਰ ਸਾਮਾਨ ਸੜ ਕੇ ਸੁਆਹ/ ਪਰਿਵਾਰ ਨੂੰ ਸ਼ਰਾਰਤ ਦਾ ਸ਼ੱਕ, ਮੰਗਿਆ ਇਨਸਾਫ By admin - May 8, 2026 0 1 Facebook Twitter Pinterest WhatsApp ਗੁਰਦਾਸਪੁਰ ਦੇ ਨੇੜਲੇ ਪਿੰਡ ਧੂਤ ਵਿਖੇ ਇਕ ਕਿਸਾਨ ਪਰਿਵਾਰ ਦੀ ਹਵੇਲੀ ਵਿਚ ਬਣੇ ਤੂੜੀ ਵਾਲੇ ਕਮਰੇ ਅੰਦਰ ਭੇਦਭਰੀ ਹਾਲਤ ਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਜਦਕਿ ਤੂੜੀ ਤੇ ਸਾਮਾਨ ਸੜ ਕੇ ਸੁਆਹ ਹੋ ਗਿਆ। ਹਾਲਾਂਕਿ ਨੇੜੇ ਹੀ ਬੰਨ੍ਹੇ ਹੋਏ ਡੰਗਰਾਂ ਦਾ ਸਮੇਂ ਰਹਿੰਦੇ ਬਾਹਰ ਕੱਢ ਲੈਣ ਨਾਲ ਬਚਾਅ ਹੋ ਗਿਆ ਹੈ। ਪੀੜਤ ਪਰਿਵਾਰ ਨੇ ਘਟਨਾ ਲਈ ਸ਼ਰਾਰਤੀ ਅਨਸਰਾਂ ’ਤੇ ਜਾਹਰ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਿਸਾਨ ਦੇ ਪਰਿਵਾਰਕ ਮੈਂਬਰਾਂ ਨੇ ਕਮਰੇ ਵਿੱਚੋਂ ਧੂੰਆਂ ਅਤੇ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖ ਤੁਰੰਤ ਸ਼ੋਰ ਮਚਾਇਆ। ਇਸ ਤੋਂ ਬਾਅਦ ਪਿੰਡ ਵਾਸੀ ਮੌਕੇ ‘ਤੇ ਇਕੱਠੇ ਹੋ ਗਏ ਅਤੇ ਆਪਣੇ ਪੱਧਰ ‘ਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਫੈਲਦੀ ਜਾ ਰਹੀ ਸੀ ਜਿਸ ਤੋਂ ਬਾਅਦ ਫਾਇਰ ਬ੍ਰਗੇਡ ਨੂੰ ਸੂਚਿਤ ਕੀਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ, ਜਿਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਹਾਲਾਂਕਿ ਕਮਰੇ ਵਿੱਚ ਚਾਰ ਡੰਗਰ ਵੀ ਬੰਨੇ ਹੋਏ ਸਨ ਜਿਨਾਂ ਨੂੰ ਬੜੀ ਮਸ਼ੱਕਤ ਨਾਲ ਕਮਰੇ ਤੋਂ ਬਾਹਰ ਕੱਢ ਲਿਆ ਗਿਆ ਨਹੀਂ ਤਾਂ ਹੋਰ ਭਾਰੀ ਨੁਕਸਾਨ ਹੋ ਸਕਦਾ ਸੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ, ਪਰ ਮੁੱਢਲੀ ਜਾਂਚ ਦੌਰਾਨ ਕਿਸੇ ਸ਼ਰਾਰਤੀ ਅਨਸਰ ਵੱਲੋਂ ਹੀ ਅੱਗ ਲੱਗਾਉਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।