ਪੰਜਾਬ ਗਿੱਦੜਬਾਹਾ ਦੇ ਪਿੰਡ ਲੁੱਡੇਵਾਲਾ ’ਚ ਡਿੱਗੀ ਛੱਤ/ ਨੂੰਹ ਦੀ ਮੌਤ, ਸੱਸ ਗੰਭੀਰ ਜ਼ਖ਼ਮੀ/ ਪਿੰਡ ’ਚ ਸੋਗ ਦੀ ਲਹਿਰ By admin - May 7, 2026 0 1 Facebook Twitter Pinterest WhatsApp ਗਿੱਦੜਬਾਹਾ ਦੇ ਪਿੰਡ ਲੁੰਡੇਵਾਲਾ ਵਿੱਚ ਬੀਤੀ ਰਾਤ 3 ਵਜੇ ਦੇ ਕਰੀਬ ਉਸ ਵੇਲੇ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਕਮਰੇ ਦੀ ਅਚਾਨਕ ਛੱਤ ਡਿੱਗਣ ਨਾਲ ਅੰਦਰ ਸੁੱਤੀਆਂ ਪਈਆਂ ਸੱਸ-ਨੂੰਹ ਹੇਠਾਂ ਦੱਬ ਗਈਆਂ। ਮੌਕੇ ਤੇ ਮੌਜੂਦ ਲੋਕਾਂ ਨੇ ਦੋਵਾਂ ਨੂੰ ਮੁਸ਼ਕਲ ਨਾਲ ਬਾਹਰ ਕੱਢਿਆ। ਇਸ ਹਾਦਸੇ ਵਿਚ ਨੂੰਹ ਅਮਨਦੀਪ ਕੌਰ ਦੀ ਮੌਤ ਹੋ ਗਈ ਜਦਕਿ ਸੱਸ ਹਰਜੀਤ ਕੌਰ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਹੈ। ਪਿੰਡ ਦੇ ਸਰਪੰਚ ਸਮਿੰਦਰ ਸਿੰਘ ਦੇ ਦੱਸਣ ਮੁਤਾਬਕ ਮਕਾਨ 30 ਸਾਲਾ ਪੁਰਾਣਾ ਸੀ। ਪਰਿਵਾਰ ਵੱਲੋਂ ਨਵੀਂ ਕੋਠੀ ਬਣਾਈ ਜਾ ਰਹੀ ਸੀ ਜਿਸ ਦਾ ਕੁਝ ਦਿਨ ਪਹਿਲਾਂ ਹੀ ਲੈਂਟਰ ਪਾਇਆ ਗਿਆ ਸੀ ਅਤੇ ਜਲਦ ਹੀ ਪਰਿਵਾਰ ਨੇ ਉੱਥੇ ਸ਼ਿਫਟ ਹੋਣਾ ਸੀ, ਪਰ ਇਸ ਤੋਂ ਪਹਿਲਾਂ ਹੀ ਇਹ ਦੁੱਖਦਾਈ ਘਟਨਾ ਵਾਪਰ ਗਈ ਹੈ। ਘਟਨਾ ਵੇਲੇ ਘਰ ਦਾ ਮਾਲਕ ਜਗਵੀਰ ਸਿੰਘ ਅਤੇ ਉਸਦਾ ਪੁੱਤਰ ਦੂਜੇ ਕਮਰੇ ਵਿੱਚ ਸੁੱਤੇ ਹੋਏ ਸਨ, ਜਿਸ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਦੀ ਮੰਦਦ ਦੀ ਅਪੀਲ ਕੀਤੀ ਹੈ।