ਪੰਜਾਬ ਹਰਜੋਤ ਬੈਂਸ ਦਾ ਬੇਅਦਬੀ ਕਾਨੂੰਨ ਬਾਰੇ ਵੱਡਾ ਬਿਆਨ/ ਐਸਜੀਪੀਸੀ ’ਤੇ ਇਕ ਪਰਿਵਾਰ ਦੀ ਪੁਸ਼ਤ-ਪਨਾਹੀ ਦੇ ਇਲਜ਼ਾਮ/ ਸਪੀਕਰ ਸੰਧਵਾਂ ਨੂੰ ਤਲਬ ਕਰਨ ’ਤੇ ਚੁੱਕੇ ਸਵਾਲ By admin - May 5, 2026 0 2 Facebook Twitter Pinterest WhatsApp ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਉਤੇ ਤਲਬ ਕਰਨ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਇਸ ਸਬੰਧੀ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਬੇਅਦਬੀ ਕਾਨੂੰਨ ਬਣਨ ਦਾ ਵੱਖ ਵੱਖ ਸਿੱਖ ਸੰਸਥਾਵਾਂ ਤੇ ਸੰਤਾਂ ਮਹਾਂਪੁਰਸ਼ਾਂ ਨੇ ਜ਼ੋਰਦਾਰ ਢੰਗ ਨਾਲ ਸਵਾਗਤ ਕੀਤਾ ਸੀ ਪਰ ਐਸਜੀਪੀਸੀ ਇਕ ਪਰਿਵਾਰ ਦੀ ਪੁਸ਼ਤ-ਪਨਾਹੀ ਕਰਦਿਆਂ ਇਸ ਉਤੇ ਕਿੰਤੂ ਪ੍ਰੰਤੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਸਭ ਦਾ ਸਾਂਝਾ ਹੈ ਤੇ ਜਦੋਂ ਇਹ ਬਿੱਲ ਪਾਸ ਕੀਤਾ ਸੀ ਤਾਂ ਤਾਂ ਸਿੱਖ ਜਥੇਬੰਦੀਆਂ ਅਤੇ ਮਹਿਰਾਂ ਨਾਲ ਲੰਮੇ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਬਿੱਲ ਪਾਸ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਐਸਜੀਪੀਸੀ ਨੇ ਸ੍ਰੀ ਅਨੰਦਪੁਰ ਸਾਹਿਬ ’ਚ ਬਣਾਏ ਜਾ ਰਹੀ ਹੈਰੀਟੇਜ ਸਟਰੀਟ ਦਾ ਕੰਮ ਵੀ ਰੁਕਵਾ ਦਿੱਤਾ ਸੀ ਜੋ ਵੱਡੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਵੱਡਾ ਪ੍ਰੋਜੈਕਟ ਸੀ ਜਿਸ ਨੂੰ ਰੋਕ ਕੇ ਵੱਡੀ ਗਲਤੀ ਕੀਤੀ ਗਈ ਹੈ, ਜਿਸ ਦਾ ਸਵਾਲ ਲੋਕ ਆਉਣ ਵਾਲੇ ਸਾਲਾਂ ਦੌਰਾਨ ਪੁੱਛਣਗੇ।