ਪੰਜਾਬ ਫਾਜਿਲਕਾ ’ਚ ਕਰੰਟ ਲੱਗਣ ਨਾਲ ਝੁਲਸਿਆ ਕਿਸਾਨ/ ਕੰਡਿਆਲੀ ਤਾਰ ਪਾਰ ਖੇਤੀ ਕਰਨ ਦੌਰਾਨ ਵਾਪਰੀ ਘਟਨਾ/ ਹਾਲਤ ਨਾਜ਼ੁਕ, ਪੁਲਿਸ ਕਰ ਰਹੀ ਜਾਂਚ By admin - May 5, 2026 0 1 Facebook Twitter Pinterest WhatsApp ਫਾਜ਼ਿਲਕਾ ਦੇ ਪਿੰਡ ਮੁਹਾਰ ਖੀਵਾ ਮਾਨਸਾ ਵਿਖੇ ਇਕ ਕਿਸਾਨ ਨੂੰ ਬਿਜਲੀ ਦਾ ਕਰੰਟ ਲੱਗਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਪੀੜਤ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਕਿਸਾਨ ਆਮ ਵਾਂਗ ਕੰਡਿਆਲੀ ਤਾਰ ਤੋਂ ਪਾਰ ਆਪਣੀ ਜ਼ਮੀਨ ਵਾਹੁਣ ਗਿਆ ਸੀ। ਇਸ ਦੌਰਾਨ ਉਹ ਮੋਟਰ ਚਲਾਉਣ ਲਈ ਤਾਰ ਠੀਕ ਕਰਨ ਦੌਰਾਨ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਗਿਆ। ਹਾਦਸਾ ਵਿਚ ਕਿਸਾਨ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਕਿਸਾਨ ਜਥੇਬੰਦੀਆਂ ਸਰਕਾਰ ਤੋਂ ਪੀੜਤ ਪਰਿਵਾਰ ਦੀ ਮਦਦ ਦੀ ਅਪੀਲ ਕੀਤੀ ਹੈ।