ਪੰਜਾਬ ਖੰਨਾ ਨਾਲ ਸਬੰਧਤ ਨੌਜਵਾਨ ਆਸਟਰੇਲੀਆਂ ਤੋਂ ਡਿਪੋਰਟ/ ਸਥਾਨਕ ਪੁਲਿਸ ਨੇ ਮਾਪਿਆਂ ਹਵਾਲੇ ਕੀਤਾ ਨੌਜਵਾਨ By admin - May 1, 2026 0 1 Facebook Twitter Pinterest WhatsApp ਖੰਨਾ ਪੁਲਿਸ ਨੇ ਆਸਟਰੇਲੀਆ ਵੱਲੋਂ ਡਿਪੋਰਟ ਕੀਤੇ ਜਿਲ੍ਹੇ ਨਾਲ ਸਬੰਧਤ ਨੌਜਵਾਨ ਨੂੰ ਮਾਪਿਆਂ ਹਵਾਲੇ ਕਰ ਦਿੱਤਾ ਹੈ। ਪੁਲਿਸ ਦੇ ਦੱਸਣ ਮੁਤਾਬਕ ਰਣਜੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਮੁਸ਼ਾਬਾਦ 2013 ਵਿਚ ਚੰਗੇ ਭਵਿੱਖ ਦੀ ਆਸ ਨਾਲ ਸਟੱਡੀ ਵੀਜੇ ’ਤੇ ਆਸਟਰੇਲੀਆਂ ਗਿਆ ਸੀ। ਉਹ 2023 ਵਿਚ ਪੰਜਾਬ ਫੇਰੀ ਮਾਰ ਕੇ ਗਿਆ ਸੀ ਪਰ ਹੁਣ ਉਸ ਦਾ ਅੱਗੇ ਵੀਜ਼ਾ ਨਾਲ ਵਧਣ ਦੇ ਚਲਦਿਆਂ 11 ਪੰਜਾਬੀ ਨੌਜਵਾਨਾਂ ਨਾਲ ਡਿਪੋਰਟ ਕਰ ਦਿੱਤਾ ਗਿਆ ਸੀ। ਪੁਲਿਸ ਨੇ ਰਣਜੀਤ ਸਿੰਘ ਨੂੰ ਉਸ ਦੇ ਮਾਪਿਆਂ ਹਵਾਲੇ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਆਸਟਰੇਲੀਆ ਵੱਲੋਂ ਬੀਤੇ ਦਿਨ 15 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ, ਜਿਨ੍ਹਾਂ ਵਿਚ ਇਕ ਕੁੜੀ ਸਮੇਤ ਪੰਜਾਬ ਦੇ 11 ਨੌਜਵਾਨ ਸ਼ਾਮਲ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਪ੍ਰਿਤਪਾਲ ਸਿੰਘ ਸੰਧੂ ਨੇ ਦੱਸਿਆ ਕਿ ਰਣਜੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਮੁਸ਼ਾਬਾਦ 2013 ਦੇ ਵਿੱਚ ਇਹ ਆਸਟਰੇਲੀਆ ਦੇ ਵਿੱਚ ਚੰਗੇ ਭਵਿੱਖ ਦੇ ਲਈ ਸਟਡੀ ਵੀਜੇ ਤੇ ਆਸਟਰੇਲੀਆ ਵਿੱਚ ਗਿਆ ਸੀ ਅਤੇ 2023 ਵਿੱਚ ਇੱਕ ਵਾਰ ਫਿਰ ਵਾਪਸ ਪੰਜਾਬ ਆਇਆ ਅਤੇ ਮੁੜ 2023 ਦੇ ਵਿੱਚ ਆਸਟਰੇਲੀਆ ਵਾਪਸ ਚਲਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਰਣਜੀਤ ਸਿੰਘ ਦਾ ਅੱਗੇ ਵੀਜ਼ਾ ਨਹੀਂ ਵੱਧ ਸਕਿਆ, ਜਿਸ ਕਾਰਨ ਆਸਟਰੇਲੀਆ ਸਰਕਾਰ ਵੱਲੋਂ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਸੀ, ਜਿਸ ਨੂੰ ਅੱਜ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ।