ਕਲਾਨੌਰ ਦੀ ਦਾਣਾ ਮੰਡੀ ’ਚ ਚੋਰਾਂ ਦਾ ਧਾਵਾਂ/ 75 ਬੋਰੀਆਂ ਕਣਕ ਚੋਰੀ ਕਰ ਕੇ ਚੋਰ ਫਰਾਰ/ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ

0
1

ਗੁਰਦਾਸਪੁਰ ਜ਼ਿਲ੍ਹੇ ਅੰਦਰ ਚੋਰਾਂ ਦੀਆਂ ਗਤੀਵਿਧੀਆਂ ਲਗਾਤਾਰ ਵੱਧ ਰਹੀਆਂ ਨੇ। ਚੋਰ ਹੁਣ ਲੋਕਾਂ ਦੇ ਘਰਾਂ ਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਦੇ ਨਾਲ ਨਾਲ ਦਾਣਾ ਮੰਡੀਆਂ ਅੰਦਰ ਪਈ ਕਣਕ ਤੇ ਵੀ ਹੱਥ ਸਾਫ ਕਰਨ ਲੱਗੇ ਨੇ। ਅਜਿਹਾ ਹੀ ਮਾਮਲਾ ਇਤਿਹਾਸਕ ਕਸਬਾ ਕਲਾਨੌਰ ਦੀ ਦਾਣਾ ਮੰਡੀ ਤੋਂ ਸਾਹਮਣੇ ਆਇਆ ਹੈ, ਜਿੱਥੇ ਬੀਤੀ ਰਾਤ ਆਏ ਚੋਰ ਇਕ ਆੜਤ ਤੋਂ 75 ਬੋਰੀਆਂ ਕਣਕ ਚੋਰੀ ਕਰ ਕੇ ਫਰਾਰ ਹੋ ਗਏ। ਆੜਤੀਆਂ ਦੇ ਦੱਸਣ ਮੁਤਾਬਕ ਮੰਡੀ ਵਿਚ ਪਹਿਲਾਂ ਵੀ ਚੋਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ। ਪੁਲਿਸ ਨੇ ਆੜਤੀਆਂ ਦੇ ਬਿਆਨ ਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਐਮਐਲ ਟਰੇਡਿੰਗ ਕੰਪਨੀ ਦੇ ਨੁਮਾਇੰਦੇ ਸਰਪੰਚ ਜਤਿੰਦਰ ਕੁਮਾਰ ਗੋਰਾ ਸਲਹੋਤਰਾ ਅਤੇ ਵਰਿੰਦਰ ਕੁਮਾਰ ਸਲੋਤਰਾ ਦੇ ਦੱਸਣ ਮੁਤਾਬਕ ਸਰਕਾਰੀ ਖਰੀਦ ਏਜੰਸੀ ਪੰਨਗਰੇਨ ਦਾ ਉਨ੍ਹਾਂ ਦੀ ਆੜਤ ਉਤੇ ਮਾਲ ਖਰੀਦ ਕੀਤਾ ਸੀ ਅਤੇ ਉਸ ਨੂੰ ਇੱਕ ਜਗ੍ਹਾ ਤੇ ਸਟੋਰ ਕੀਤਾ ਹੋਇਆ ਸੀ ਜਿਸ ਵਿੱਚੋਂ ਬੀਤੀ ਰਾਤ ਚੋਰਾਂ ਵੱਲੋਂ 70 ਤੋਂ 80 ਬੋਰੀਆਂ ਚੋਰੀ ਕਰ ਲਈਆਂ ਗਈਆਂ ਜਿਸ ਨਾਲ ਉਹਨਾਂ ਦਾ ਕਰੀਬ ਇਕ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਮੰਡੀ ਵਿਚੋਂ ਬੋਰੀਆਂ ਦੀ ਚੋਰੀ ਹੋ ਚੁੱਕੀ ਹੈ। ਘਟਨਾ ਦੀ ਜਾਣਕਾਰੀ ਕਲਾਨੌਰ ਪੁਲਿਸ ਨੂੰ ਦਿੱਤੀ ਗਈ ਇਸ ਦੌਰਾਨ ਪੁਲਿਸ ਨੇ ਮੌਕਾ ਵੇਖਿਆ ਹੈ। ਆੜ੍ਹਤ ਦੇ ਨੁਮਾਇੰਦਿਆਂ ਨੇ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਪੁਲਿਸ ਕੋਲੋਂ ਚੋਰਾਂ ਦੀ ਤੁਰੰਤ ਭਾਲ ਕਰਕੇ ਉਹਨਾਂ ਦੇ ਹੋਏ ਨੁਕਸਾਨ ਦੀ ਭਰਭਾਈ ਕਰਨ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here