ਖੰਨਾ ਦੇ ਮਸ਼ਹੂਰ ਢਾਬੇ ’ਤੇ ਨਕਾਬਪੋਸ਼ਾਂ ਦੀ ਫਾਇਰਿੰਗ/ ਮੋਟਰ ਸਾਈਕਲ ਸਵਾਰ ਗੋਲੀ ਚਲਾ ਕੇ ਫਰਾਰ/ ਪੁਲਿਸ ਕਰ ਰਹੀ ਜਾਂਚ

0
2

ਖੰਨਾ ‘ਚ ਜੀਟੀ ਰੋਡ ’ਤੇ ਸਥਿਤ ਮਸ਼ਹੂਰ ਪ੍ਰੇਮ ਢਾਬੇ ਉੱਤੇ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਮੋਟਰ ਸਾਇਕਲ ਤੇ ਸਵਾਰ ਹੋ ਕੇ ਆਏ ਦੋ ਨਕਾਬਪੋਸ਼ 4 ਰਾਊਂਡ ਗੋਲੀਂਆਂ ਚਲਾ ਕੇ ਫਰਾਰ ਹੋ ਗਏ। ਥਾਣੇ ਦੇ ਨੇੜਲੇ ਇਲਾਕੇ ਅੰਦਰ ਵਾਪਰੀ ਘਟਨਾ ਤੋਂ ਬਾਅਦ ਇਲਾਕੇ ਅੰਦਰ ਦਹਿਸ਼ਤ ਪਾਈ ਜਾ ਰਹੀ ਹੈ। ਗੋਲੀਆਂ ਸ਼ਟਰ ਉਤੇ ਚਲਾਏ ਜਾਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।
ਮੌਕੇ ‘ਤੇ ਮੌਜੂਦ ਪ੍ਰਤੱਖਦਰਸ਼ੀ ਦੇ ਦੱਸਣ ਮੁਤਾਬਕ ਦੋ ਨਕਾਬਪੋਸ਼ ਵਿਅਕਤੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਸਨ, ਜਿਨ੍ਹਾਂ ਵੱਲੋਂ ਢਾਬੇ ‘ਤੇ ਚਾਰ ਰਾਊਂਡ ਫਾਇਰ ਕੀਤੇ ਗਏ। ਜਦੋਂ ਉਹ ਗੋਲੀਆਂ ਚਲਾ ਰਹੇ ਸਨ ਤਾਂ ਉਹ ਡਰ ਕੇ ਦੂਸਰੇ ਪਾਸੇ ਨੂੰ ਭੱਜ ਗਿਆ ਸੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਗੋਲੀਆਂ ਦੇ ਖੋਲ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here