ਅਜਨਾਲਾ ਦੀ ਚਮਿਆਰੀ ਮੰਡੀ ’ਚ ਕਣਕ ਦੇ ਅੰਬਾਰ/ ਲਿਫਟਿੰਗ ਨਾ ਹੋਣ ਕਾਰਨ ਆੜਤੀ ਤੇ ਕਿਸਾਨ ਪ੍ਰੇਸ਼ਾਨ/ ਟੈਂਡਰ ਹੋਲਡਰ ’ਤੇ ਮਨਮਾਨੀ ਦੇ ਇਲਜ਼ਾਮ

0
1

 

ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਦੇ ਪੁਖਤਾ ਪ੍ਰਬੰਧਾਂ ਦੇ ਬਾਵਜੂਦ ਕੁੱਝ ਥਾਵਾਂ ਉਤੇ ਲਿਫਟਿੰਗ ਨਾ ਹੋਣ ਦੇ ਚਲਦਿਆਂ ਕਿਸਾਨਾਂ ਤੇ ਆੜ੍ਹਤੀਆਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਅਜਿਹੇ ਹੀ ਹਾਲਾਤ ਅਜਨਾਲਾ ਦੀ ਚਮਿਆਰੀ ਦਾਣਾ ਮੰਡੀ ਅੰਦਰ ਬਣੇ ਹੋਏ ਨੇ, ਜਿੱਥੇ ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ, ਜਿਸ ਕਾਰਨ ਆੜ੍ਹਤੀ ਡਾਢੇ ਪ੍ਰੇਸ਼ਾਨ ਹਨ। ਆੜ੍ਹਤੀਆ ਤੇ ਕਿਸਾਨਾਂ ਦੇ ਦੱਸਣ ਮੁਤਾਬਕ ਬੋਰੀਆਂ ਦੇ ਵੱਡੇ ਵੱਡੇ ਅੰਬਾਰ ਲੱਗਣ ਕਾਰਨ ਮੰਡੀ ਅੰਦਰ ਥਾਂ ਦੀ ਕਮੀ ਹੋਣ ਦੇ ਨਾਲ ਨਾਲ ਮੀਂਹ ਦੀ ਸੂਰਤ ਵਿਚ ਵੱਡੀ ਮਾਤਰਾ ਵਿਚ ਕਣਕ ਖਰਾਬ ਹੋਣ ਦਾ ਖਤਰਾ ਬਣਿਆ ਹੋਇਆ ਹੈ। ਆੜ੍ਹਤੀਆਂ ਨੇ ਇਸ ਸਭ ਲਈ ਟੈਂਡਰ ਹੋਲਡਰ ਦੀ ਮਨਮਾਨੀ ਨੂੰ ਜ਼ਿੰਮੇਵਾਰ ਦਸਦਿਆਂ ਪ੍ਰਸ਼ਾਸਨ ਤੋਂ ਇਸ ਪਾਸੇ ਛੇਤੀ ਧਿਆਨ ਦੇਣ ਦੀ ਮੰਗ ਕੀਤੀ ਹੈ।
ਆੜਤੀਆਂ ਦੇ ਦੱਸਣ ਮੁਤਾਬਕ ਟੈਂਡਰ ਹੋਲਡਰ ਵੱਲੋਂ ਕਣਕ ਦੀ ਢੋਆ ਢੁਆਈ ਸਹੀ ਢੰਗ ਨਾਲ ਨਾ ਕਰਨ ਕਰਕੇ ਮੰਡੀ ਅੰਦਰ ਕਣਕ ਦੇ ਤੋੜਿਆਂ ਦੇ ਅੰਬਾਰ ਲੱਗੇ ਹਨ ਜਿਸ ਦੇ ਕਾਰਨ ਲਿਫਟਿੰਗ ਨਾ ਹੋਣ ਕਰਕੇ ਉਹਨਾਂ ਨੂੰ ਕਾਫੀ ਜਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਮਜ਼ਦੂਰ ਵੀ ਪਰੇਸ਼ਾਨ ਹਨ, ਉਹਨਾਂ ਕਿਹਾ ਕਿ ਮੰਡੀ ਅੰਦਰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਹੈ। ਬਸ ਲਿਫਟਿੰਗ ਨਾ ਹੋਣ ਕਰਕੇ ਹੀ ਉਹਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੱਸਿਆ ਕਿ ਟੈਂਡਰ ਹੋਲਡਰ ਵੱਲੋਂ ਟਰੱਕਾਂ ਵਾਲਿਆਂ ਨੂੰ ਪੂਰੇ ਪੈਸੇ ਵੀ ਨਹੀਂ ਦਿੱਤੇ ਜਾ ਰਹੇ, ਉਹਨਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਟੈਂਡਰ ਹੋਲਡਰ ਵਿਰੁੱਧ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਮੰਡੀ ਅੰਦਰ ਕੰਮ ਕਰ ਰਹੇ ਮਜ਼ਦੂਰ ਨੇ ਕਿਹਾ ਕਿ ਮੰਡੀ ਅੰਦਰ ਲਿਫਟਿੰਗ ਨਾ ਹੋਣ ਕਰਕੇ ਉਹ ਪਰੇਸ਼ਾਨ ਹਨ ਕਿਉਂਕਿ ਜਦੋਂ ਬਾਰਿਸ਼ ਆਉਂਦੀ ਹੈ ਤਾਂ ਉਹਨਾਂ ਨੂੰ ਕਣਕ ਦੇ ਤੋੜਿਆ ਦੀ ਸਾਂਭ ਸੰਭਾਲ ਕਰਨੀ ਮੁਸ਼ਕਿਲ ਹੋ ਜਾਂਦੀ ਹੈ ਉਹਨਾਂ ਕਿਹਾ ਕਿ ਜੇਕਰ ਸਮੇਂ ਸਿੰਘ ਲਿਫਟਿੰਗ ਹੋਵੇਗੀ ਤਾਂ ਉਹ ਵੀ ਸਮੇਂ ਸਿਰ ਆਪਣਾ ਹੋਰ ਕੰਮ ਕਰ ਸਕਦੇ ਹਨ ਇਸ ਮੌਕੇ ਖਰੀਦ ਏਜੰਸੀ ਦੇ ਅਧਿਕਾਰੀ ਨੇ ਕਿਹਾ ਕਿ ਮੰਡੀ ਅੰਦਰ ਲਿਫਟਿੰਗ ਦੀ ਕੁਝ ਪ੍ਰੋਬਲਮ ਹੋ ਰਹੀ ਹੈ ਜਿਸ ਦੇ ਚਲਦੇ ਟੈਂਡਰ ਹੋਲਡਰ ਨੂੰ ਹਦਾਇਤ ਵੀ ਕੀਤੀ ਗਈ ਹੈ ਕਿ ਜਲਦ ਜਲਦ ਗੱਡੀਆਂ ਭੇਜੀਆਂ ਜਾਣ ਉਹਨਾਂ ਕਿਹਾ ਕਿ ਜੇਕਰ ਗੱਡੀਆਂ ਨਹੀਂ ਭੇਜੀਆਂ ਜਾਣਗੀਆਂ ਤਾਂ ਉਸ ਵਿਰੁੱਧ ਨੋਟਿਸ ਕੱਢ ਕੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਉਧਰ ਟੈਂਡਰ ਹੋਲਡਰ ਸੁਖਦੇਵ ਸਿੰਘ ਵੇਹਰੂ ਨੇ ਕਿਹਾ ਕਿ ਗੱਡੀਆਂ ਦੀ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ ਮੰਡੀ ਅੰਦਰ ਗੱਡੀਆਂ ਪਹੁੰਚ ਰਹੀਆਂ ਹਨ, ਪਰ ਆੜਤੀਆਂ ਵੱਲੋਂ ਸਾਡੀਆਂ ਗੱਡੀਆਂ ਤੇ ਕਣਕ ਲੱਗਣ ਤੋਂ ਮਨਾ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸਰਕਾਰ ਦੇ ਨਿਯਮਾਂ ਅਨੁਸਾਰ ਮੈਂ ਦਾਣਾ ਮੰਡੀ ਚਮਿਆਰੀ ਅੰਦਰ ਪੂਰੀਆਂ ਗੱਡੀਆਂ ਮੁਹਈਆ ਕਰਵਾਈਆਂ ਹਨ ਅਤੇ ਪਹਿਲਾਂ ਵੀ ਕਾਫੀ ਕਣਕ ਗੱਡੀਆਂ ਰਾਹੀਂ ਚੁੱਕੀ ਗਈ ਹੈ  I ਉਨਾ ਇਹ ਵੀ ਕਿਹਾ ਕਿ ਗਦਾਮਾਂ ਵਿੱਚ ਗੱਡੀਆਂ ਜਿਆਦਾ ਹੋਣ ਕਰਕੇ ਵੀ ਗੱਡੀਆਂ ਕਣਕ ਲਾ ਕੇ ਵਾਪਸ ਆਉਣ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ।

LEAVE A REPLY

Please enter your comment!
Please enter your name here