ਫਿਰੋਜ਼ਪੁਰ ਪੁਲਿਸ ਵਾਹਨ ਚੋਰ ਗਰੋਹ ਦੇ 3 ਮੈਂਬਰ ਕਾਬੂ/ 6 ਮੋਟਰ ਸਾਇਕਲ,3 ਐਕਟਿਵਾ, 8 ਮੋਬਾਈਲ ਬਰਾਮਦ/ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ’ਚ ਸ਼ਮੂਲੀਅਤ ਦਾ ਖੁਲਾਸਾ

0
1

ਫਿਰੋਜਪੁਰ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਉਸ ਸਮੇਂ ਵੱਡੀ ਕਾਮਯਾਬੀ ਹੱਥ ਲੱਗੀ ਜਦ ਚੋਰ ਗਰੋਹ ਦੇ ਦੋ ਮੈਂਬਰਾਂ ਨੂੰ ਚੋਰੀ ਦੇ ਸਮਾਨ ਸਮੇਤ ਕਾਬੂ ਕੀਤਾ ਗਿਆ। ਫੜੇ ਗਏ ਮੁਲਜਮਾਂ ਦੀ ਪਛਾਣ ਹਰੀਸ਼ ਉਰਫ ਹੈਰੀ ਪੁੱਤਰ ਗੋਲਡੀ ਵਾਸੀ ਵਸਤੀ ਆਵਾ ਅਤੇ ਆਕਾਸ਼ ਪੁੱਤਰ ਬਸੰਤ ਵਾਸੀ ਬਸਤੀ ਸ਼ੇਖਾਂ ਵਜੋਂ ਹੋਈ ਹੈ। ਪੁਲਿਸ ਦੀ ਮੁਢਲੀ ਜਾਂਚ ਮੁਤਾਬਕ ਦੋਵੇਂ ਲੁੱਟਾਂ ਖੋਹਾਂ ਕਰਨ ਦੇ ਆਦੀ ਹਨ, ਜਿਨ੍ਹਾਂ ਨੂੰ ਸ਼ੱਕ ਦੇ ਅਧਾਰ ਤੇ ਕਾਬੂ ਕੀਤਾ ਗਿਆ । ਬਾਅਦ ਵਿਚ ਇਨ੍ਹਾਂ ਦੀ ਨਿਸ਼ਾਨਦੇਹੀ ਉਤੇ 6 ਮੋਟਰਸਾਈਕਲ, 3 ਐਕਟਿਵਾ ਅਤੇ ਅੱਠ ਮੋਬਾਇਲ ਫੋਨ ਬਰਾਮਦ ਹੋਏ ਹਨ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੁਖਚੈਨ ਮਹਿਤਾ ਨੇ ਦੱਸਿਆ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਸਮੇਤ ਸਾਥੀ ਕਰਮਚਾਰੀ ਗਸ਼ਤ ਕਰਦੇ ਹੋਏ ਮੁਲਤਾਨੀ ਗੇਟ ਵਿਖੇ ਮੌਜੂਦ ਸਨ, ਜਿੱਥੇ ਮੁਖਬਰ ਖਾਸ ਤੋਂ ਇਤਲਾਹ ਪ੍ਰਾਪਤ ਹੋਈ ਆਰੋਪੀ ਹਰੀਸ਼ ਉਰਫ ਹੈਰੀ ਪੁੱਤਰ ਗੋਲਡੀ ਵਾਸੀ ਵਸਤੀ ਆਵਾ ਅਤੇ ਦੂਸਰਾ ਸਾਥੀ ਆਕਾਸ਼ ਪੁੱਤਰ ਬਸੰਤ ਵਾਸੀ ਬਸਤੀ ਸ਼ੇਖਾਂ ਵਾਲੀ ਚੋਰੀ ਕਰਨ ਅਤੇ ਲੁੱਟਾਂ ਖੋਹਾਂ ਕਰਨ ਦੇ ਆਦੀ ਹਨ।
ਪੁਲਿਸ ਪਾਰਟੀ ਵੱਲੋਂ ਆਰੋਪੀਆਂ ਨੂੰ ਸ਼ੱਕ ਦੇ ਅਧਾਰ ਤੇ ਕਾਬੂ ਕਰ ਕੇ ਪੁਛਗਿੱਛ ਕੀਤੀ ਤਾਂ ਆਰੋਪੀਆਂ ਪਾਸੋਂ ਚੋਰੀ ਕੀਤੇ ਹੋਏ ਛੇ ਮੋਟਰਸਾਈਕਲ 3 ਐਕਟਿਵਾ ਅਤੇ ਅੱਠ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਆਰੋਪੀਆਂ ਤੇ ਪਹਿਲਾ ਵੀ ਕਈ ਮਾਮਲੇ ਦਰਜ ਹਨ। ਪੁਲਿਸ ਵੱਲੋਂ ਮੁਲਜਮਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਨੂੰ ਮੁਲਜਮਾਂ ਦੀ ਪੁਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

LEAVE A REPLY

Please enter your comment!
Please enter your name here