ਤਰਨ ਤਾਰਨ ’ਚ ਬੈਂਕ ਮੈਨੇਜਰ ਵੱਲੋਂ 2 ਕਰੋੜ ਦੀ ਠੱਗੀ/ ਕਿਸਾਨ ਜਥੇਬੰਦੀ ਵੱਲੋਂ ਅਣਮਿੱਥੇ ਧਰਨੇ ਦੀ ਚਿਤਾਵਨੀ/ ਦੂਰ-ਦੁਰਾਂਡੇ ਪਿੰਡਾਂ ’ਚ ਆਉਂਦੇ ਲੋਕਾਂ ਨੂੰ ਬਣਾਇਆ ਸ਼ਿਕਾਰ

0
1

ਤਰਨ ਤਾਰਨ ਅਧੀਨ ਆਉਂਦੇ ਪਿੰਡ ਪਹੂਵਿੰਡ ਵਿਖੇ ਸਥਿਤ ਸੈਂਟਰਲ ਬੈਂਕ ਆਫ ਇੰਡੀਆ ਦੀ ਬਰਾਂਚ ਦੇ ਮੈਨੇਜਰ ਵੱਲੋਂ ਲੋਕਾਂ ਨਾਲ ਦੋ ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।  ਠੱਗੀ ਦੇ ਸ਼ਿਕਾਰ ਲੋਕਾਂ ਦੇ ਹੱਕ ਵਿਚ ਨਿਤਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੇ ਆਗੂਆਂ ਨੇ ਕਿਹਾ ਕਿ ਬੈਂਕ ਮੈਨੇਜਰ ਨੇ ਕਿਸਾਨਾਂ ਤੇ ਮਜਦੂਰਾਂ ਨਾਲ ਤਕਰੀਬਨ 2 ਕਰੋੜ ਤੋਂ ਵਧੇਰੇ ਦੀ ਠੱਗੀ ਮਾਰੀ ਹੈ। ਕਿਸਾਨ ਜਥੇਬੰਦੀ ਨੇ ਬੈਂਕ ਮੈਨੇਜਰ ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਬੈਂਕ ਅੱਗੇ ਧਰਨਾ ਦੇ ਤੁਰੰਤ ਕਾਰਵਾਈ ਦੀ ਮੰਗ ਕੀਤੀ। ਕਿਸਾਨ ਜਥੇਬੰਦੀ ਨੇ ਛੇਤੀ ਕਾਰਵਾਈ ਨਾ ਹੋਣ ਦੀ ਸੂਰਤ ਵਿਚ ਅਣਮਿੱਥੇ ਸਮੇਂ ਲਈ ਧਰਨਾ ਲਾਉਣ ਦੀ ਚਿਤਾਵਨੀ ਦਿੱਤੀ ਹੈ।
ਇਸ ਮੌਕੇ ਜਾਣਕਾਰੀ ਦੇਣ ਦੇ ਹੋਏ ਦਿਲਬਾਗ ਸਿੰਘ ਦਰਾਜਕੇ ਨੇ ਦੱਸਿਆ ਕਿ ਪਿੰਡ ਵਾੜਾ ਤੇਲੀਆਂ ਦੇ ਰਹਿਣ ਵਾਲੇ ਕੁਲਦੀਪ ਸਿੰਘ ਜੋ ਕਿ ਸਰਪੰਚ ਵੀ ਹਨ ਉਹਨਾਂ ਦੇ ਪਿਤਾ ਵੱਲੋਂ ਬੈਂਕ ਵਿੱਚੋਂ ਲਿਮਿਟ ਬਣਾਈ ਹੋਈ ਸੀ ਅਤੇ ਇਸ ਬੈਂਕ ਦੀ ਲਿਮਿਟ ਨੂੰ ਬੰਦ ਕਰਨ ਲਈ ਉਹਨਾਂ ਵੱਲੋਂ 5 ਮਾਰਚ 2026 ਨੂੰ 87 ਹਜਾਰ ਰੁਪਆ ਬੈਂਕ ਦੇ ਕੈਸ਼ੀਅਰ ਹਰਪ੍ਰੀਤ ਸਿੰਘ ਨੂੰ ਜਮਾ ਕਰਵਾਇਆ ਗਿਆ ਅਤੇ ਹਰਪ੍ਰੀਤ ਸਿੰਘ ਵੱਲੋਂ ਇੱਕ ਵਾਊਚਰ ਕੱਟ ਕੇ ਉਸਦੇ ਬੈਂਕ ਦੀ ਮੋਹਰ ਲਾ ਕੇ ਉਹਨਾਂ ਨੂੰ ਦੇ ਦਿੱਤੀ ਗਈ ਅਤੇ ਕੁਝ ਦਿਨ ਬਾਅਦ ਜਦ ਉਹ ਬੈਂਕ ਵਿੱਚੋਂ ਬੈਂਕ ਦੀ ਕਲੀਅਰੈਂਸ ਲੈਣ ਆਏ ਤਾਂ ਅੱਗਿਓਂ ਕੈਸ਼ੀਅਰ ਵੱਲੋਂ ਕਿਹਾ ਗਿਆ ਕਿ ਤੁਹਾਡੇ ਨਾਲ ਠੱਗੀ ਹੋਈ ਹੈ ਬੈਂਕ ਦਾ ਜੋ ਮੈਨੇਜਰ ਕਰਨ ਗਰਗ ਸੀ ਉਹ ਇਥੋਂ ਜਾ ਚੁੱਕਾ ਹੈ ਅਤੇ ਤੁਹਾਡੇ ਪੈਸੇ ਵੀ ਉਹ ਨਾਲ ਲੈ ਗਿਆ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਇੱਕ ਦੀ ਲਿਸਤੀ ਦਰਖਾਸਤ ਵੀ ਬੈਂਕ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਪਰ ਕਈ ਦਿਨ ਬੀਤਣ ਦੇ ਬਾਵਜੂਦ ਵੀ ਉਹਨਾਂ ਨੂੰ ਨਾ ਤਾਂ ਅਜੇ ਤੱਕ ਬੈਂਕ ਵੱਲੋਂ ਕਲੀਅਰਲਾਸ ਦਿੱਤੀ ਗਈ ਹੈ ਅਤੇ ਨਾ ਹੀ ਉਕਤ ਮੈਨੇਜਰ ਤੇ ਕੋਈ ਕਾਰਵਾਈ ਕੀਤੀ ਗਈ ਹੈ।
ਉੱਥੇ ਹੀ ਇਸੇ ਤਰ੍ਹਾਂ ਇੱਕ ਬੈਂਕ ਵਿੱਚ ਆਈ ਔਰਤ ਨੇ ਦੱਸਿਆ ਕਿ ਉਸ ਵੱਲੋਂ 5 ਲੱਖ ਰੁਪਏ ਬੈਂਕ ਵਿੱਚ ਜਮਾ ਕਰਵਾਉਣ ਲਈ ਕਰਨ ਗਰਗ ਨੂੰ ਦਿੱਤਾ ਗਿਆ ਸੀ ਅਤੇ ਉਸ ਵੱਲੋਂ ਰਸੀਦ ਵੀ ਦਿੱਤੀ ਗਈ ਸੀ ਪਰ ਉਹਨਾਂ ਦੇ ਖਾਤੇ ਵਿੱਚ ਵੀ ਇਹ ਪਹਿਆ ਜਮਾ ਨਹੀਂ ਹੋਇਆ ਅਤੇ ਇਸੇ ਤਰ੍ਹਾਂ ਹੀ ਇੱਕ ਹੋਰ ਮਜ਼ਦੂਰ ਨੌਜਵਾਨ ਨੇ ਆਪਣਾ ਦਰਦ ਮੀਡੀਆ ਸਾਹਮਣੇ ਬੋਲਦੇ ਹੋਏ ਦੱਸਿਆ ਕਿ ਉਸ ਨੇ ਇਸ ਬੈਂਕ ਵਿੱਚੋਂ ਡੇਢ ਲੱਖ ਰੁਪਏ ਦਾ ਲੋਣ ਪਾਸ ਕਰਵਾਇਆ ਸੀ ਤਾਂ ਉਹਨਾਂ ਨੂੰ ਹੁਣ ਪਤਾ ਚੱਲਿਆ ਹੈ ਕਿ ਉਹਨਾਂ ਦੇ ਖਾਤੇ ਵਿੱਚ 25 ਲੱਖ ਰੁਪਏ ਦਾ ਲੋਨ ਪਾਸ ਹੋਇਆ ਹੈ ਜਿਸ ਦਾ ਉਸ ਨੂੰ ਇਕ ਰੁਪਆ ਤੱਕ ਨਹੀਂ ਮਿਲਿਆ ਜਿਸ ਕਰਕੇ ਲੋਕਾਂ ਵਿੱਚ ਭਾਰੀ ਗੁੱਸਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੇ ਆਗੂ ਨੇ ਦੱਸਿਆ ਕਿ ਅਜੇ ਤਾਂ ਇਹ ਤਿੰਨ ਚਾਰ ਵਿਅਕਤੀ ਹਨ ਜਿਨਾਂ ਨਾਲ ਇਸ ਬੈਂਕ ਦੇ ਮੈਨੇਜਰ ਕਰਨ ਗਰਗ ਵੱਲੋਂ ਠੱਗੀ ਮਾਰੀ ਗਈ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਲੋਕ ਹਨ ਤਕਰੀਬਨਦੋ ਕਰੋੜ ਦੇ ਕਰੀਬ ਉਸ ਮੈਨੇਜਰ ਵੱਲੋਂ ਠੱਗੀ ਕੀਤੀ ਗਈ ਹੈ। ਉੱਥੇ ਹੀ ਬੈਂਕ ਵਿੱਚ ਮੌਜੂਦ ਨਵੇਂ ਆਏ ਮੈਨੇਜਰ ਅਰੁਣ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਠੱਗੀ ਦੇ ਮਾਮਲੇ ਉਹਨਾਂ ਦੇ ਧਿਆਨ ਵਿੱਚ ਆਏ ਹਨ ਅਤੇ ਜੋ ਪਹਿਲੇ ਮੈਨੇਜਰ ਕਰਨ ਗਰਗ ਸੀ ਉਹ ਇਥੋਂ ਬਦਲੀ ਕਰਾ ਕੇ ਜਾ ਚੁੱਕੇ ਹਨ ਜਿਨਾਂ ਦੇ ਖਿਲਾਫ ਕਾਰਵਾਈ ਕਰਨ ਲਈ ਬੈਂਕ ਵੱਲੋਂ ਐਸਐਸ ਪੀ ਤਰਨਤਾਰਨ ਨੂੰ ਲਿਖ ਕੇ ਦਿੱਤਾ ਹੋਇਆ ਹੈ ਅਤੇ ਜਲਦੀ ਹੀ ਇਸ ਮੈਨੇਜਰ ਉੱਪਰ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here